ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,29 ਮਈ-ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਐਨਆਰਆਈਜ਼ ਵੱਲੋਂ ਹਲਕਾ ਖਡੂਰ ਸਾਹਿਬ ਦੇ ਨਵ ਨਿਯੁਕਤ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੂੰ ਆਪਣਾ ਸਮਰਥਨ ਦਿੱਤਾ ਗਿਆ। ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਵਿਨੋਦ ਕੁਮਾਰ ਚੋਹਲਾ, ਮਨਪ੍ਰੀਤ ਸਿੰਘ ਜੱਜ ਚੋਹਲਾ ਸਾਹਿਬ,ਸਰਬਜੀਤ ਸਿੰਘ ਢਿੱਲੋਂ,ਮਨਪ੍ਰੀਤ ਸਿੰਘ ਗੋਲਡੀ ਕਰਮੂੰਵਾਲਾ,ਬਾਜਾ ਕਰਮੂੰਵਾਲਾ, ਸਹਿਜ ਸਿੰਘ ਕਰਮੂੰਵਾਲਾ, ਜਸਕਰਨ ਸਿੰਘ,ਉਂਕਾਰ ਸਿੰਘ, ਦਿਲਦਾਰ ਸਿੰਘ ਧੁੰਨ,ਬਲਜਿੰਦਰ ਸਿੰਘ ਧੁੰਨ,ਹਰਮਨ ਸਿੰਘ ਧੁੰਨ,ਪ੍ਰਦੀਪ ਸਿੰਘ ਚੋਹਲਾ,ਡੁਬਈ ਤੋਂ ਬਲਰਾਜ ਸਿੰਘ ਬੱਲਾ ਫਤਿਆਬਾਦ ਅਤੇ ਇਟਲੀ ਤੋਂ ਮਿੰਟੂ ਚੋਹਲਾ ਵੱਲੋਂ ਫੋਨ ਰਾਹੀਂ ਗੱਲਬਾਤ ਕਰਦਿਆਂ ਸਰਪੰਚ ਅਵਤਾਰ ਸਿੰਘ ਬਿੱਲਾ ਨੂੰ ਵਧਾਈ ਦਿੱਤੀ ਗਈ।
ਐਨਆਰਆਈ ਵੀਰਾਂ ਨੇ ਕਿਹਾ ਕਿ ਬੀਬਾ ਰਮਨਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਸਾਰੂ ਸੋਚ ਸਦਕਾ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਨਿਯੁਕਤ ਕਰਨਾ ਇੱਕ ਸ਼ਲਾਘਾਯੋਗ ਫੈਸਲਾ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ੇਰੋਂ ਪਰਿਵਾਰ ਹਲਕੇ ਦੇ ਵਿੱਚ ਦਿਨ ਰਾਤ ਵਿਚਰਦਿਆਂ ਲੋਕਾਂ ਦੇ ਦੁੱਖ-ਸੁੱਖ ਵਿੱਚ ਹਰ ਵੇਲੇ ਨਾਲ ਖੜ੍ਹੇ ਹਨ। ਐਨਆਰਆਈਜ਼ ਵੀਰਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਨੂੰ ਹਰ ਸੰਭਵ ਸਹਿਯੋਗ ਦੇਣਗੇ।
ਇਸ ਮੌਕੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਸਮੂਹ ਐਨਆਰਆਈ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦਾ ਪਿਆਰ ਅਤੇ ਸਮਰਥਨ ਉਨ੍ਹਾਂ ਲਈ ਹੌਸਲਾ ਵਧਾਉਣ ਵਾਲਾ ਹੈ।











