May 30, 2026

Laura Arndt, centre, an intergenerational survivor, gives support to Mohawk Institute residential school survivors Sherlene Bomberry, left, and Diane Hill, right, as they listen to the preliminary declaration at the Permanent Peoples' Tribunal on Missing Children and Unmarked Graves in Canada in Montreal on Friday, May 29, 2026. THE CANADIAN PRESS/Christinne Muschi

ਪਰਮਾਨੈਂਟ ਪੀਪਲਜ਼ ਟ੍ਰਿਬਿਊਨਲ ਦੀ ਸੁਣਵਾਈ ਦਾ ਸਿੱਟਾ-

ਮਾਂਟਰੀਅਲ- ਮਨੁੱਖੀ ਅਧਿਕਾਰਾਂ ਦੇ ਮਾਹਿਰਾਂ ਦੇ ਇੱਕ ਅੰਤਰਰਾਸ਼ਟਰੀ ਪੈਨਲ ਨੇ ਕੈਨੇਡਾ ਉਪਰ ਆਪਣੀ ਆਦਿਵਾਸੀ ਲੋਕਾਂ ਦੀ ਨਸਲਕੁਸ਼ੀ ਕਰਨ ਦਾ ਦੋਸ਼ ਲਗਾਇਆ ਹੈ। ਮਾਂਟਰੀਅਲ ਵਿਚ ਪਿਛਲੇ ਇਕ ਹਫਤੇ ਦੀ ਸੁਣਵਾਈ ਦੌਰਾਨ ਪਰਮਾਨੈਂਟ ਪੀਪਲਜ਼ ਟ੍ਰਿਬਿਊਨਲ ਨੇ ਉਕਤ ਸਿੱਟਾ ਕੱਢਿਆ ਹੈ।

ਪੈਨਲ ਦਾ ਕਹਿਣਾ ਹੈ ਕਿ ਕੈਨੇਡਾ ਨੇ ਇਤਿਹਾਸਕ ਤੌਰ ‘ਤੇ ਨਸਲਕੁਸ਼ੀ ਦੇ ਇਰਾਦੇ ਨਾਲ ਮਨੁੱਖਤਾ ਵਿਰੁੱਧ ਅਪਰਾਧ ਮੰਨੀਆਂ ਗਈਆਂ ਨੀਤੀਆਂ ਦੀ ਇੱਕ ਲੜੀ ਅਪਣਾਈ ਸੀ।

ਪੈਨਲ ਦਾ ਇਹ ਕਹਿਣਾ ਹੈ ਕਿ ਇਨ੍ਹਾਂ ਵਿੱਚ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਦੀ ਪ੍ਰਣਾਲੀ ਅਤੇ ਅਜਿਹੀਆਂ ਨੀਤੀਆਂ ਦੀ ਸ਼ੁਰੂਆਤ ਸ਼ਾਮਲ ਹੈ ਜੋ ਆਦਿਵਾਸੀ ਔਰਤਾਂ ਨੂੰ ਨਸਬੰਦੀ ਲਈ ਮਜਬੂਰ ਕਰਦੀਆਂ ਸਨ। ਸੁਣਵਾਈ ਦੌਰਾਨ ਪੀੜਤ ਲੋਕਾਂ ਨੇ ਟ੍ਰਿਬਿਊਨਲ ਦਾ ਫੈਸਲਾ ਸੁਣਦਿਆਂ  ਇੱਕ ਦੂਜੇ ਨੂੰ ਗਲਵਕੜੀ ਵਿਚ ਲਿਆ ਤੇ ਅਥਰੂਆਂ ਦਾ ਸੈਲਾਬ ਆ ਗਿਆ। ਇਹ ਅੰਤਰਰਾਸ਼ਟਰੀ ਉਪੀਨੀਅਰ ਕੋਰਟ 1979 ਵਿੱਚ ਮਨੁੱਖਤਾ ਵਿਰੁੱਧ ਅਪਰਾਧਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਕਰਨ ਲਈ ਬਣਾਈ ਗਈ ਸੀ।

ਫੈਸਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ 2015 ਵਿੱਚ ਬਣਾਏ ਗਏ ਟਰੁੱਥ ਐਂਡ ਰੀਕੌਂਸਲੀਏਸ਼ਨ (ਸੱਚ ਅਤੇ ਸੁਲ੍ਹਾ ) ਕਮਿਸ਼ਨ ਦੁਆਰਾ ਨਿਰਧਾਰਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਰਿਹਾ ਹੈ।

ਟ੍ਰਿਬਿਊਨਲ ਵਲੋਂ ਆਪਣਾ ਮੁਕੰਮਲ ਫੈਸਲਾ 30 ਸਤੰਬਰ ਨੂੰ ਸੁਣਾਇਆ ਜਾਣਾ ਹੈ। ਦ ਕੈਨੇਡੀਅਨ ਪ੍ਰੈਸ ਵਿਚ  ਇਹ ਰਿਪੋਰਟ ਪਹਿਲੀ ਵਾਰ 29 ਮਈ, 2026 ਨੂੰ ਪ੍ਰਕਾਸ਼ਿਤ ਹੋਈ ਹੈ।

Leave a Reply

Your email address will not be published. Required fields are marked *