Jun 17, 2026

ਸਰੀ, 17 ਜੂਨ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਲਈ ਬੀਤੇ ਦਿਨੀਂ ਗਿਲਫੋਰਡ ਲਾਇਬ੍ਰੇਰੀ, ਸਰੀ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ, ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ ਸੁਸ਼ੀਲ ਦੁਸਾਂਝ, ਪ੍ਰਸਿੱਧ ਸ਼ਾਇਰ ਨਿਰੰਜਨ ਸੂਖਮਪ੍ਰਭਜੋਤ ਸੋਹੀ ਅਤੇ ਪੁਸਤਕ ਦੇ ਰਚਨਾਕਾਰ ਪ੍ਰੀਤ ਮਨਪ੍ਰੀਤ ਨੇ ਸਾਂਝੇ ਤੌਰ ’ਤੇ ਕੀਤੀ।

ਸਮਾਗਮ ਦਾ ਆਗਾਜ਼ ਗ਼ਜ਼ਲ ਮੰਚ ਦੇ ਸਕੱਤਰ ਦਵਿੰਦਰ ਗੌਤਮ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਤੋਂ ਬਾਅਦ ਡਾ. ਰਣਦੀਪ ਮਲਹੋਤਰਾ ਨੇ ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲ ਨੂੰ ਆਪਣੇ ਸੁਰੀਲੇ ਸੁਰਾਂ ਨਾਲ ਪੇਸ਼ ਕਰਕੇ ਮਾਹੌਲ ਨੂੰ ਕਾਵਿਕ ਰੰਗਾਂ ਨਾਲ ਭਰ ਦਿੱਤਾ। ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਰਾਜਵੰਤ ਰਾਜ ਨੇ ਪ੍ਰੀਤ ਮਨਪ੍ਰੀਤ ਦੇ ਸ਼ਿਅਰਾਂ ਦੀਆਂ ਉਦਾਹਰਣਾਂ ਦੇ ਕੇ ਉਸ ਦੀ ਸ਼ਾਇਰੀ ਦੀ ਵਿਲੱਖਣਤਾ, ਗਹਿਰਾਈ ਅਤੇ ਬਹੁ-ਰੰਗੀ ਸੰਵੇਦਨਾ ਨੂੰ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਧੁੱਪ ਛਾਂ ਦਾ ਅਨੁਪਾਤ’ ਦਰਅਸਲ ਜੀਵਨ ਦੇ ਸੁਖ-ਦੁੱਖ, ਹਾਸੇ-ਰੋਣੇ ਅਤੇ ਆਸ-ਨਿਰਾਸ਼ਾ ਵਰਗੀਆਂ ਵਿਰੋਧੀ ਹਾਲਤਾਂ ਦੇ ਨਾਜ਼ੁਕ ਸੰਤੁਲਨ ਦੀ ਕਾਵਿਕ ਪੜਚੋਲ ਹੈ। ਮਨਪ੍ਰੀਤ ਦੀ ਸ਼ਾਇਰੀ ਵਿੱਚ ਕਦੇ ਉਦਾਸੀ ਦੀ ਧੁੰਦ ਹੈ, ਕਦੇ ਖ਼ੁਸ਼ੀ ਦੀ ਚਮਕ, ਕਦੇ ਅੰਬਰ ਤੋਂ ਧਰਤੀ ਵੱਲ ਤੱਕਣ ਦਾ ਵਿਸ਼ਾਲ ਦ੍ਰਿਸ਼ਟੀਕੋਣ ਅਤੇ ਕਦੇ ਆਲੇ-ਦੁਆਲੇ ਦੇ ਸਮਾਜਕ ਦਰਦ ਦੀ ਗਹਿਰੀ ਪੇਸ਼ਕਾਰੀ। ਇਹ ਸ਼ਾਇਰੀ ਸਰਲ ਭਾਸ਼ਾ ਵਿੱਚ ਡੂੰਘੇ ਅਰਥਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੈ।

ਇੰਦਰਜੀਤ ਧਾਮੀ ਨੇ ਆਪਣੇ ਵਿਸ਼ਲੇਸ਼ਣਾਤਮਕ ਪਰਚੇ ਵਿੱਚ ਰਚਨਾ ਦੇ ਨਾਲ-ਨਾਲ ਪ੍ਰੀਤ ਮਨਪ੍ਰੀਤ ਦੀ ਸ਼ਖ਼ਸੀਅਤ ਨੂੰ ਵੀ ਬਹੁਤ ਹੀ ਕਾਵਿਕ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪੇਸ਼ ਕੀਤਾ। ਉਨ੍ਹਾਂ ਨੇ ਕਵੀ ਦੀ ਸੰਵੇਦਨਸ਼ੀਲ ਸੋਚ ਅਤੇ ਮਨੁੱਖੀ ਸਰੋਕਾਰਾਂ ਨਾਲ ਉਸ ਦੀ ਗਹਿਰੀ ਸਾਂਝ ਦੀ ਚਰਚਾ ਕੀਤੀ। ਮਾਨਵੀ ਸੰਵੇਦਨਾਵਾਂ ਦੀ ਗੱਲ ਕਰਦਿਆਂ ਕਮਲਜੀਤ ਕੌਰ ਨੇ ਆਪਣੇ ਪਰਚੇ ਵਿੱਚ ਵਿਸ਼ੇਸ਼ ਤੌਰ ’ਤੇ ਰੇਖਾਂਕਿਤ ਕੀਤਾ ਕਿ ਮਨਪ੍ਰੀਤ ਦੀ ਸ਼ਾਇਰੀ ਅਜੋਕੇ ਦੌਰ ਦੇ ਮਨੁੱਖ ਦੇ ਅੰਦਰੂਨੀ ਦਵੰਦ ਅਤੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਹੁਤ ਬਾਰੀਕੀ ਨਾਲ ਬਿਆਨ ਕਰਦੀ ਹੈ।

ਪੰਜਾਬ ਤੋਂ ਆਏ ਵਿਸ਼ੇਸ਼ ਮਹਿਮਾਨ ਸੁਸ਼ੀਲ ਦੁਸਾਂਝ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੀਤ ਮਨਪ੍ਰੀਤ ਇੱਕ ਬਹੁਤ ਹੀ ਸੁਚੇਤ ਅਤੇ ਜਾਗਰੂਕ ਸ਼ਾਇਰ ਹੈ। ਭਾਵੇਂ ਉਸ ਦੀ ਸ਼ਾਇਰੀ ਵਿੱਚ ਸਿੱਧੇ ਰਾਜਨੀਤਕ ਨਾਅਰੇ ਨਹੀਂ ਮਿਲਦੇ, ਪਰ ਉਹ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਦੀ ਬਾਰੀਕੀ ਨਾਲ ਪੜਤਾਲ ਕਰਦਿਆਂ ਸਮੇਂ ਦੇ ਰੋਗ ਦੀ ਪਛਾਣ ਕਰਦੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਕਵਿਤਾ ਬਹੁ-ਅਰਥੀ ਸੰਭਾਵਨਾਵਾਂ ਨਾਲ ਭਰਪੂਰ ਹੈ ਅਤੇ ਇਹੀ ਕਿਸੇ ਵੀ ਸਫ਼ਲ ਸ਼ਾਇਰੀ ਦੀ ਅਸਲ ਪਹਿਚਾਣ ਹੁੰਦੀ ਹੈ।

ਇਸ ਮੌਕੇ ਪ੍ਰਧਾਨਗੀ ਮੰਡਲ, ਗ਼ਜ਼ਲ ਮੰਚ ਦੇ ਮੈਂਬਰਾਂ ਅਤੇ ਹਾਜ਼ਰ ਸਾਹਿਤ-ਪ੍ਰੇਮੀਆਂ ਵੱਲੋਂ ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ। ਪੁਸਤਕ ਅਤੇ ਕਵੀ ਦੀ ਸ਼ਖ਼ਸੀਅਤ ਬਾਰੇ ਦਵਿੰਦਰ ਗੌਤਮਪ੍ਰਭਜੋਤ ਸੋਹੀਸੁਖਜੀਤ ਹੁੰਦਲਹਰਦਮ ਮਾਨਬਲਬੀਰ ਕੌਰ ਢਿੱਲੋਂਜਰਨੈਲ ਸਿੰਘ ਸੇਖਾਮੋਹਨ ਗਿੱਲਅੰਗਰੇਜ਼ ਬਰਾੜਬਲਤੇਜ ਬਰਾੜਨਰਿੰਦਰ ਬਾਈਆਪਾਲ ਢਿੱਲੋਂਕ੍ਰਿਸ਼ਨ ਬੈਕਟਰਭੁਪਿੰਦਰ ਮੱਲ੍ਹੀਨਿਰੰਜਨ ਸੂਖਮ ਅਤੇ ਅੰਸ਼ੁਕਰ ਮਹੇਸ਼ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੁਸਤਕ ਨੂੰ ਸਮਕਾਲੀ ਪੰਜਾਬੀ ਗ਼ਜ਼ਲ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ। ਸਮੁੱਚੇ ਸਮਾਗਮ ਦਾ ਸੰਚਾਲਨ ਦਵਿੰਦਰ ਗੌਤਮ ਨੇ ਬੇਹੱਦ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।

Leave a Reply

Your email address will not be published. Required fields are marked *