Jun 18, 2026

ਅਕਾਲੀ ਆਗੂਆਂ ਦਾ ਕੈਲਗਰੀ ਵਿਚ ਸ਼ਾਨਦਾਰ ਸਵਾਗਤ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਪੰਜਾਬ ਤੋਂ ਕੈਨੇਡਾ ਦੌਰੇ ਤੇ ਪੁੱਜੇ ਅਕਾਲੀ ਆਗੂਆਂ ਦੇ ਵਫਦ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ ਬਾਦ ਕੈਲਗਰੀ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਕਾਲੀ ਸਮਰਥਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਐਨ ਆਰ ਆਈ ਭਰਾਵਾਂ ਦੇ ਕੈਨੇਡਾ ਦੀ ਤਰੱਕੀ ਅਤੇ ਵਿਕਾਸ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਆਪਣੇ ਪੰਜਾਬ ਅਤੇ ਪੰਜਾਬੀ ਸਭਿਆਚਾਰ ਨਾਲ ਪਿਆਰ ਅਤੇ ਜੜਾਂ ਨਾਲ ਜੁੜੇ ਹੋਣ ਦੇ ਨਾਲ ਉਥੋਂ ਦੀ ਸਿਆਸਤ ਵਿਚ ਵੀ ਯੋਗਦਾਨ ਚਰਚਾ ਕੀਤੀ। ਅਕਾਲੀ ਵਫਦ ਵਿਚ ਸ਼ਾਮਿਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਤੇਜਿੰਦਰ ਸਿੰਘ ਮਿੱਡੂਖੇੜਾ,  ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਧਰਮਕੋਟ, ਪਰਮਜੀਤ ਸਿੰਘ ਢਿੱਲੋਂ ਹਲਕਾ ਸਮਰਾਲਾ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਵਿੰਦਰਪਾਲ ਸਿੰਘ ਢੱਟ ਹਲਕਾ ਹੁਸ਼ਿਆਰਪੁਰ, ਹਰਜਾਪ ਸਿੰਘ ਸੰਘਾ ਹਲਕਾ ਜਲੰਧਰ ਕੈਂਟ, ਐਡਵੋਕੇਟ ਰਾਜਕਮਲ ਸਿੰਘ ਹਲਕਾ ਨਕੋਦਰ ਤੇ ਜਸਪ੍ਰੀਤ ਸਿੰਘ ਮਾਹਲਾ ਹਲਕਾ ਬਾਘਾਪੁਰਾਣਾ ਨੇ ਪੰਜਾਬ ਅੰਦਰ ਮੌਜੂਦਾ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ  ਭ੍ਰਿਸ਼ਟਾਚਾਰ ਅਤੇ ਸਰਕਾਰ ਦੀਆਂ ਕਮੀਆਂ ਦਾ ਹਵਾਲਾ ਦਿੰਦਿਆਂ ਭਵਿੱਖ ‘ਚ ਇੰਨ੍ਹਾਂ ਨੂੰ ਕਦੇ ਵੀ ਮੂੰਹ ਨਾਂ ਲਾਉਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕੋ-ਇੱਕ ਮਾਂ ਪਾਰਟੀ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸਦੇ ਰਾਜ ‘ਚ ਪੰਜਾਬ ਦਾ ਹਰੇਕ ਵਸਨੀਕ ਅਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਮਾਣ ਮਹਿਸੂਸ ਕਰਦੇ ਹੋਏ ਸਰਕਾਰੇ-ਦਰਬਾਰੇ ਆਪਣੀ ਪਹੁੰਚ ਰੱਖਦੇ ਸਨ, ਪ੍ਰੰਤੂ ਵਿਰੋਧੀ ਪਾਰਟੀਆਂ ਵੱਲੋਂ ਸਿਰਜੇ ਕੂੜ ਪ੍ਰਚਾਰ ਵਰਗੇ ਮਾਹੌਲ ਕਾਰਨ ਪੰਜਾਬ ਵਾਸੀਆਂ ਨੇ ਪ੍ਰਵਾਸੀ ਭਾਰਤੀਆਂ ਦੇ ਪ੍ਰਭਾਵ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਹੀ ਨਹੀਂ ਲਿਆਂਦਾ ਬਲਕਿ ਇੰਨ੍ਹਾਂ ਨੂੰ ਕਾਮਯਾਬ ਕਰਨ ਲਈ ਲੱਖਾਂ ਡਾਲਰ ਇੰਨ੍ਹਾਂ ਦੀ ਮਦਦ ਲਈ ਭੇਜੇ ਪ੍ਰੰਤੂ ਪੰਜਾਬ, ਪੰਜਾਬੀਅਤ ਅਤੇ ਬਾਹਰਲੇ ਮੁਲਕਾਂ ‘ਚ ਵੱਸਦੇ ਪੰਜਾਬੀਆਂ ਦੀਆਂ ਆਸਾਂ ਨੂੰ ਦਰ-ਕਿਨਾਰ ਕਰਕੇ, ਮੌਜੂਦਾ ਮੁੱਖ-ਮੰਤਰੀ ਦਿੱਲੀ ਤੋਂ ਆਪਣੇ ਆਕਾਵਾਂ ਦੇ ਇਸ਼ਾਰਿਆਂ ‘ਤੇ ਸਰਕਾਰ ਚਲਾ ਰਿਹਾ ਹੈ ਅਤੇ ਪੰਜਾਬ ਦੇ ਹੱਕਾਂ ‘ਤੇ ਹਰੇਕ ਪੱਖ ਤੋਂ ਕਥਿਤ ਡਾਕਾ ਮਾਰ ਕੇ ਦਿੱਲੀ ਦੇ ਇਹ ਆਗੂ ਪੰਜਾਬ ਦਾ ਰੁਪਈਆ ਪਾਣੀ ਵਾਂਗ ਵਹਾਕੇ, ਪੰਜਾਬ ਸੂਬੇ ਨੂੰ ਕਰਜ਼ੇ ਦੀ ਪੰਡ ਥੱਲੇ ਡੁਬੋ ਰਹੇ ਹਨ।

ਬੁਲਾਰਿਆਂ ਨੇ ਐਨ ਆਰ ਆਈ ਤੇ ਅਕਾਲੀ ਸਮਰਥਕਾਂ ਨੂੰ ਪੰਜਾਬ ਵਿਚ ਮੁੜ ਆਪਣੀ ਸਰਕਾਰ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਪ੍ਰਬੰਧਕਾਂ ਵਿਚ ਸ਼ਾਮਿਲ ਜਗਮਿੰਦਰ ਸਿੰਘ ਮਾਂਗਟ, ਰਾਜਦੀਪ ਸਿੰਘ ਗਰੇਵਾਲ, ਗੁਰਲਾਲ ਸਿੰਘ ਧਾਲੀਵਾਲ, ਮਨਪ੍ਰੀਤ ਥਿੰਦ, ਸੁਖਦੀਪ ਸੁੱਖੀ, ਕਰਮਪਾਲ ਸਿੰਘ ਸਿੱਧੂ, ਜੱਗਾ ਰਾਓਕੇ, ਤਲਵਿੰਦਰ ਸਿੰਘ ਪਰਮਾਰ ਤੇ ਗੁਰਵਰਿੰਦਰ ਸਿੰਘ ਧਾਲੀਵਾਲ ਨੇ ਆਏ ਆਗੂਆਂ ਦਾ ਸਵਾਗਤ ਕੀਤਾ ਤੇ ਸਿਰੋਪੇ ਪਾਕੇ ਸਨਮਾਨ ਕੀਤਾ।

Leave a Reply

Your email address will not be published. Required fields are marked *