ਐਸ ਅਸ਼ੋਕ ਭੌਰਾ ਦੀ ”ਅਮਰੀਕਾ ਵਿਚ ਪੰਜਾਬੀ ਵਿਰਾਸਤ” ਪੁਸਤਕ ਵਿਚ ਹੈ ਖਾਸ ਜ਼ਿਕਰ-
ਸਰੀ (ਜਸਵੀਰ ਸਿੰਘ ਭਲੂਰੀਆ)-ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਸ੍ਰੀ ਐੱਸ.ਅਸ਼ੋਕ ਭੌਰਾ ਨੇ ਬੜੀ ਮਿਹਨਤ ਨਾਲ ਅਮਰੀਕਾ ਦੇ ਪੰਜਾਹ ਸਫਲ ਕਾਰੋਬਾਰੀਆ ਬਾਰੇ ਬਹੁਤ ਹੀ ਸੁੰਦਰ ਅਤੇ ਬਹੁਤ ਵੱਡੇ ਅਕਾਰ ਦੀ ਪੁਸਤਕ ‘ਅਮਰੀਕਾ ਵਿੱਚ ਪੰਜਾਬੀ ਵਿਰਾਸਤ” ਛਪਵਾਈ ਹੈ ਜੋ ਕਿ ਅਮਰੀਕਾ ਦੇ ਸ਼ਹਿਰ ਇੰਡਿਆਨਾਂ ਵਿੱਚ ਰਿਲੀਜ਼ ਕੀਤੀ ਗਈ ਹੈ । ਸਫਲ ਕਾਰੋਬਾਰੀਆਂ ਦੇ ਨਾਲ-ਨਾਲ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।ਇਸ ਪੁਸਤਕ ਵਿੱਚ ਅਮਰੀਕਾ ਦੇ ਪੰਜਾਹ ਸਫਲ ਕਾਰੋਬਾਰੀਆਂ ਵਿੱਚ ਬਹੁਤ ਹੀ ਛੋਟੀ ਉਮਰ ਦਾ ਸਫਲ਼ ਕਾਰੋਬਾਰੀ ਨਵਗੀਤ ਸਿੰਘ ਧਨੋਆ ਪਿੰਡ ਤਲਵੰਡੀ ਕਲਾਂ ਤੋਂ ਹੈ ਜੋ ਕਿ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਦਾ ਪੁੱਤਰ ਹੈ।ਅਮਰੀਕ ਸਿੰਘ ਤਲਵੰਡੀ ਨੇ ਦੱਸਿਆ ਹੈ ਕਿ ਇਸ ਬੇਟੇ ਨੇ ਜਦੋਂ ਅਮਰੀਕਾ ਵਿੱਚ ਜਾ ਕੇ ਬਹੁਤ ਜਲਦੀ ਕਿਸੇ ਤੋਂ ਵੀ ਕੋਈ ਮਦਦ ਲਏ ਬਿਨਾਂ ਆਪਣਾ ਪਹਿਲਾ ਟਰਾਲਾ ਪਾ ਲਿਆ ਸੀ ਮੈਂ ਖੁਸ਼ ਹੋ ਕੇ “ਆਪਣਾ ਟਰਾਲਾ” ਗੀਤ ਲਿਖਿਆ ਸੀ ਜੋ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦੇ ਨੂੰ ਬਹੁਤ ਹੀ ਵਧੀਆ ਲੱਗਿਆ ਸੀ ਉਸ ਨੇ “ਆਪਣਾ ਟਰਾਲਾ”ਗੀਤ ਰੀਕਾਰਡ ਕਰਵਾਅ ਦਿੱਤਾ ਸੀ ਜੋ ਕਿ ਅਮਰੀਕਾ,ਕੈਨੇਡਾ ਅਤੇ ਹੋਰ ਵਿਦੇਸ਼ੀ ਟਰਾਲਿਆਂ ਵਿੱਚ ਆਮ ਹੀ ਸੁਣਿਆਂ ਜਾਂਦਾ ਹੈ।ਇਸ ਪ੍ਰਾਪਤੀ ਤੋਂ ਖੁਸ਼ ਹੋ ਕੇ ਬੇਟੇ ਨੇ ਦਿਨ ਰਾਤ ਹੋਰ ਬਹੁਤ ਮਿਹਨਤ ਕੀਤੀ। ਜਿੱਥੇ ਉਸ ਨੇ ਆਪਣਾ ਕਰੋਬਾਰ ਹੋਰ ਬਹੁਤ ਵਧਾਇਆ ਉੱਥੇ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ।ਮੈਂ ਬੇਟਾ ਬਹੁਤ ਪੜ੍ਹਾਇਆ ਸੀ ਆਪਣੇ ਦੇਸ਼ ਵਿੱਚ ਹੀ ਰੱਖਣਾ ਚਾਹੁੰਦਾ ਸੀ ਵਿਦੇਸ਼ ਭੇਜਣ ਦਾ ਕੋਈ ਇਰਾਦਾ ਨਹੀਂ ਸੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਅਮਰੀਕਾ ਦਾ ਗਰੀਨ ਕਾਰਡ ਛੱਡ ਚੁੱਕਾ ਸੀ ਪਰ ਜਦੋਂ ਨੌਕਰੀ ਨਾ ਮਿਲੀ ਤਾਂ ਮੇਰੇ ਦੋਸਤ ਸਰਪੰਚ ਮੰਗਲ ਸਿੰਘ ਢਿੱਲੋਂ ਅਮਰੀਕਾ ਵਾਲੇ ਨੇ ਅਮਰੀਕਾ ਦੇ ਬਹੁਤ ਹੀ ਖਾਨਦਾਨੀ ਪਰਿਵਾਰ ਦੀ ਲੜਕੀ ਨਾਲ ਬੇਟੇ ਦੀ ਸ਼ਾਦੀ ਕਰਵਾਅ ਦਿੱਤੀ ਸੀ ।ਬੇਟੇ ਦੀ ਸਫਲਤਾ ਪਿੱਛੇ ਸੂਝਵਾਨ ਪਤਨੀ, ਚੰਗੀ ਪੜ੍ਹਾਈ ਅਤੇ ਉਸਦੀ ਆਪਣੀ ਮਿਹਨਤ ਰੰਗ ਲਿਆਈ ਹੈ।ਉਸ ਦੀ ਮਿਹਨਤ ਦੇ ਉੱਘੜੇ ਹੋਏ ਰੰਗ ਅਤੇ ਛੋਟੀ ਉਮਰ ਦੇਖ ਕੇ ਹੀ ਭੌਰਾ ਨੇ ਉਸ ਬਾਰੇ ਆਰਟੀਕਲ ਲਿਖਿਆ ਸੀ। ਜਿਕਰਯੋਗ ਹੈ ਕਿ ਇਹ ਸਾਰੇ ਆਰਟੀਕਲ ਪਹਿਲਾਂ ਅਜੀਤ ਅਖ਼ਬਾਰ (ਜਲੰਧਰ) ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
