Jul 14, 2026

ਅੰਤਿਮ ਸੰਸਕਾਰ ਤੇ ਭੋਗ 19 ਜੁਲਾਈ ਨੂੰ-

ਸਰੀ ( ਦੇ ਪ੍ਰ ਬਿ)- ਨਵਰਾਜ ਸਵੀਟਸ ਪਾਇਲ ਸੈਂਟਰ ਸਰੀ ਦੇ ਮਾਲਕ ਸ ਸੁਖਵਿੰਦਰ ਸਿੰਘ ਸਮਰਾ (ਪੱਪੂ)  ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਸੁਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਸਮਰਾ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 64 ਸਾਲ ਸਨ ਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਉਹ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਬੇਟੇ ਨਰਿੰਦਰ ਸਿੰਘ ਤੇ ਬਲਜੋਤ ਸਿੰਘ ਬੌਬੀ ਸਮੇਤ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 19 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ 8820 168 ਸਟਰੀਟ ਸਰੀ ਵਿਖੇ ਹੋਵੇਗੀ। ਜ਼ਿਕਰਯੋਗ ਹੈ  ਕੁਲਵਿੰਦਰ ਕੌਰ ਸਮਰਾ ਪਿੰਡ ਤਲਵੰਡੀ ਨੇੜੇ ਆਦਮਪੁਰ ਦੇ ਸ ਕਰਨੈਲ ਸਿੰਘ ਦਿਓਲ ਦੀ ਬੇਟੀ ਸੀ। ਉਹ ਏ ਵੰਨ ਟਰੱਸ ਵਾਲੇ ਸ ਪ੍ਰਭਦੇਵ ਸਿੰਘ ਸਾਬੀ ਖਹਿਰਾ ( ਮਲਸੀਆਂ ) ਦੇ ਕਰੀਬੀ ਰਿਸ਼ਤੇਦਾਰ ਸਨ।

ਪਰਿਵਾਰ ਨਾਲ ਹਮਦਰਦੀ ਲਈ ਸ ਸੁਖਵਿੰਦਰ ਸਿੰਘ ਸਮਰਾ ਨਾਲ ਫੋਨ ਨੰਬਰ 778-242-5035 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *