Jul 22, 2026

ਪੰਜਾਬ ਦੇ ਸਿਆਸੀ ਮੰਚ ਉੱਤੋਂ-

ਮਨਜਿੰਦਰ ਪੰਨੂ (  778 242 8000)

ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਸਮੁੱਚੇ ਪੰਜਾਬ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਅਸੀਂ ਹਲਕਾ ਵਾਰ ਆਪ ਜੀ ਦੀ ਸਾਂਝ ਪੰਜਾਬ ਦੇ ਸਿਆਸੀ ਮੰਚ ਤੋਂ ਕਿਸੇ ਨਾ ਕਿਸੇ ਵਿਧਾਨ ਸਭਾ ਹਲਕੇ ਦੀ ਪਵਾਉਂਦੇ ਰਹਿੰਦੇ ਹਾਂ।
ਅੱਜ ਆਪਾਂ ਗੱਲ ਕਰੀਏ ਜਿਲਾ ਲੁਧਿਆਣਾ ਦੇ ਵਿੱਚ ਪੈਂਦਾ ਵਿਧਾਨ ਸਭਾ ਹਲਕਾ ਪਾਇਲ ਜੋ ਇਸ ਵੇਲ਼ੇ ਰਿਜਰਵ ਹੈ ਜਦੋਂ ਪੰਜਾਬ ਵਿਧਾਨ ਸਭਾ ਹਲਕਾ ਪਾਇਲ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਵੀ ਗੱਲ ਨਾਲ ਹੀ ਚੱਲਦੀ ਹੈ ਕਿਉਂਕਿ ਉਹਨਾਂ ਦਾ ਜੱਦੀ ਪਿੰਡ ਕੋਟਲੀ ਪਾਇਲ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਜਿੱਥੋਂ ਕਿਸੇ ਵੇਲੇ ਕਾਂਗਰਸ ਸਰਕਾਰ ਵੇਲੇ ਰਹੇ ਮੁੱਖ ਮੰਤਰੀ ਦੀਆਂ ਸਰਗਰਮੀਆਂ ਚਲਦੀਆਂ ਸਨ ਮੌਜੂਦਾ ਸਮੇਂ ਪਾਇਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹਨ। ਮਨਵਿੰਦਰ ਸਿੰਘ ਗਿਆਸਪੁਰਾ ਪਹਿਲਾਂ ਲੋਕ ਇਨਸਾਫ ਪਾਰਟੀ ਬੈਂਸ ਭਰਾ ਦੇ ਨਾਲ ਜੁੜਦੇ ਹਨ ਤੇ ਜਦੋਂ ਆਮ ਆਦਮੀ ਪਾਰਟੀ ਦੀ ਹਵਾ ਚੱਲੀ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪਾਇਲ ਤੋਂ ਟਿਕਟ ਮਿਲੀ ਤੇ ਉਹ ਇਸ ਚੱਲੀ ਹੋਈ ਹਨੇਰੀ ਵਿੱਚ ਜੇਤੂ ਰਹੇ ਜੋ ਇਸ ਵੇਲੇ ਵਿਧਾਨ ਸਭਾ ਹਲਕਾ ਪਾਇਲ ਦੀ ਨੁਮਾਇੰਦਗੀ ਕਰ ਰਹੇ ਹਨ ਤੇ ਉਹਨਾਂ ਨੇ ਅਨੇਕਾਂ ਵਿਕਾਸ ਕਾਰਜ ਇਸ ਹਲਕੇ ਵਿੱਚ ਸ਼ੁਰੂ ਕੀਤੇ ਹੋਏ ਹਨ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਪ੍ਰਮੁੱਖ ਤੌਰ ਤੇ ਦਾਅਵੇਦਾਰ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਹੀ ਹਨ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਡਾਕਟਰ ਜਸਪ੍ਰੀਤ ਸਿੰਘ ਬੀਜਾ ਨੇ ਵੀ ਪਾਇਲ ਵਿਧਾਨ ਸਭਾ ਹਲਕੇ ਦੇ ਵਿੱਚ ਆਪਣੀਆਂ ਸਰਗਰਮੀਆਂ ਵੱਖਰੇ ਤੌਰ ਤੇ ਸ਼ੁਰੂ ਕੀਤੀਆਂ ਹੋਈਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਟਿਕਟ ਕਿਸ ਉਮੀਦਵਾਰ ਨੂੰ ਮਿਲਣੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।
ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਜਿਵੇਂ ਕਿਹਾ ਹੀ ਹੈ ਕਿ ਕੋਟਲੀ ਪਰਿਵਾਰ ਦਾ ਦਬਦਬਾ ਰਿਹਾ ਹੈ ਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਲਖਬੀਰ ਸਿੰਘ ਲੱਖਾ ਪਾਇਲ ਕਾਂਗਰਸ ਦੇ ਐਮਐਲਏ ਰਹੇ ਤੇ ਕਾਂਗਰਸ ਸਰਕਾਰ ਦਰਮਿਆਨ ਲੱਖਾ ਪਾਇਲ ਨੇ ਉਸ ਤਰ੍ਹਾਂ ਹੀ ਵਿਕਾਸ ਕਾਰਜ ਹਲਕੇ ਵਿੱਚ ਕੀਤੇ ਜਿਸ ਤਰ੍ਹਾਂ ਸਮੁੱਚੇ ਪੰਜਾਬ ਵਿੱਚ ਚੱਲਦੇ ਸਨ। ਇਸ ਵੇਲੇ ਸਮੁੱਚੇ ਪੰਜਾਬ ਵਿੱਚ ਤੀਜੀ ਧਿਰ ਵਜੋਂ ਉਭਰ ਕੇ ਸਾਹਮਣੇ ਆ ਰਹੀ, ਵਾਰਸ ਪੰਜਾਬ ਜਥੇਬੰਦੀ ਦੀ ਕਮਾਂਡ ਢਾਡੀ ਸੰਦੀਪ ਸਿੰਘ ਰੁਪਾਲੋਂ ਦੇ ਹੱਥ ਹੈ ਜੋ ਕਿ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਮੁੱਖ ਬੁਲਾਰੇ ਵੀ ਹਨ ਤੇ ਉਹ ਪਾਇਲ ਹਲਕੇ ਦੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਗੱਜ ਵੱਜ ਕੇ ਚਲਾ ਰਹੇ ਹਨ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ। ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਇਸ ਹਲਕੇ ਦੇ ਵਿੱਚ ਉੱਘੇ ਬਿਜਨਸ ਮੈਨ ਜਸਵੰਤ ਸਿੰਘ ਬੋਪਾਰਾਏ ਜੋ ਬਿਜਲੀ ਖੇਤਰ ਦੇ ਵਿੱਚ ਬੋਪਾਰਾਏ ਸਟਾਟਰ ਦੇ ਨਾਲ ਮਸ਼ਹੂਰ ਹਨ ਤੇ  ਅਕਾਲੀ ਦਲ ਦੇ ਕੌਮੀ ਆਗੂ ਹਨ। ਹਲਕੇ ਦੀਆਂ ਸਮੁੱਚੀਆਂ ਗਤੀਵਿਧੀਆਂ ਜੋ ਅਕਾਲੀ ਦਲ ਵੱਲੋਂ ਹੁੰਦੀਆਂ ਹਨ ਉਸ ਨੂੰ ਉਹ ਨਿਭਾ ਰਹੇ ਹਨ ਤੇ ਪਾਇਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਤੌਰ ਉੱਤੇ ਵਿਚਰ ਰਹੇ ਹਨ ਜਿਨਾਂ ਨੂੰ ਸਮੁੱਚੇ ਅਕਾਲੀ ਦਲ ਦਾ ਤੇ ਬਾਕੀ ਮੈਂਬਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਵੀ ਸਰਗਰਮ ਹਨ ।
ਭਾਰਤੀ ਜਨਤਾ ਪਾਰਟੀ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਕੇ ਸਰਕਾਰ ਬਣਾਉਣ ਦਾ ਦਾਅਵਾ ਕਰਦੀ ਹੈ ਉਸ ਨਾਲ ਸੰਬੰਧਿਤ ਆਗੂ ਚੀਮਾ ਭਰਾ ਹਨ ਜੋ ਪਾਇਲ ਨਾਲ ਸੰਬੰਧਿਤ ਹਨ ਬਿਕਰਮਜੀਤ ਸਿੰਘ ਚੀਮਾਂ ਪੰਜਾਬ ਆਗੂ ਤੇ ਪੁਲਿਸ ਜ਼ਿਲ੍ਹਾ ਖੰਨਾ ਦੀ ਸਮੁੱਚੇ ਜਿਲ੍ਹੇ ਦੇ ਪ੍ਰਧਾਨ ਭੁਪਿੰਦਰ ਸਿੰਘ ਚੀਮਾਂ ਹਨ ਪਰ ਪਾਇਲ ਦੇ ਵਿੱਚ ਭਾਜਪਾ ਦੀ ਕੋਈ ਸਰਗਰਮੀ ਤੇ ਕਾਰਗੁਜ਼ਾਰੀ ਨਜ਼ਰ ਨਹੀਂ ਆਉਂਦੀ।
ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਗੁਰਦੀਪ ਸਿੰਘ ਕਾਲੀ ਵੀ ਚੋਣਾਂ ਲੜ ਚੁੱਕੇ ਹਨ ਤੇ ਉਹ ਸਰਕਾਰ ਦੀ ਧੱਕੇਸ਼ਾਹੀ ਤੇ ਹੋਰ ਅਲਾਮਤਾਂ ਦੇ ਵਿਰੁੱਧ ਅਕਸਰ ਝੰਡਾ ਚੁੱਕਦੇ ਰਹਿੰਦੇ ਹਨ। ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਪ੍ਰਮੁੱਖ ਤੌਰ ਉੱਤੇ ਸਿਆਸੀ ਸਰਗਰਮੀਆਂ ਦੇ ਮੰਚ ਉੱਪਰ ਜੋ ਸਰਗਰਮੀ ਹੈ ਉਹ ਆਪ ਜੀ ਅੱਗੇ ਪੇਸ਼ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਫਿਰ ਜੋ ਕੁਝ ਸਾਹਮਣੇ ਆਵੇਗਾ ਅਸਲ ਗੱਲਬਾਤ ਫਿਰ ਵੀ ਕਰੀ ਜਾਵੇਗੀ।

Leave a Reply

Your email address will not be published. Required fields are marked *