Jul 28, 2026

ਕੈਲੋਨਾ ਵਿੱਚ 3,000 ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ; ਕੁਸ਼ਤੀ ਸਮੇਤ ਕਈ ਖੇਡਾਂ ਵਿੱਚ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕੈਲੋਨਾ ( ਮਹੇਸ਼ਇੰਦਰ ਸਿੰਘ ਮਾਂਗਟ.) ਵੈਨਕੂਵਰ-ਲੰਗਾਰਾ ਤੋਂ ਐਮਐਲਏ  ਸੁਨੀਤਾ ਧੀਰ ਨੇ ਕੈਲੋਨਾ ਵਿਖੇ ਆਯੋਜਿਤ 2026 ਬੀਸੀ ਸਮਰ ਗੇਮਜ਼ ਵਿੱਚ ਸ਼ਿਰਕਤ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ, ਮਿਹਨਤ ਅਤੇ ਖੇਡ ਭਾਵਨਾ ਦੀ ਭਰਪੂਰ ਸਰਾਹਨਾ ਕੀਤੀ। ਇਨ੍ਹਾਂ ਖੇਡਾਂ ਵਿੱਚ ਸੂਬੇ ਭਰ ਤੋਂ 3,000 ਤੋਂ ਵੱਧ ਖਿਡਾਰੀ, ਕੋਚ ਅਤੇ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਕੁੱਲ 19 ਵੱਖ-ਵੱਖ ਖੇਡਾਂ ਵਿੱਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਕੁਸ਼ਤੀ, ਤੈਰਾਕੀ, ਐਥਲੈਟਿਕਸ, ਬਾਸਕੇਟਬਾਲ, ਰਗਬੀ, ਟ੍ਰਾਇਥਲਾਨ, ਵਾਲੀਬਾਲ, ਬੇਸਬਾਲ, ਰੋਇੰਗ, ਕੈਨੋ/ਕਾਇਕ, ਗੋਲਫ ਅਤੇ ਲੈਕਰਾਸ ਵਰਗੀਆਂ ਖੇਡਾਂ ਸ਼ਾਮਲ ਸਨ।
ਐਮਐਲਏ ਸੁਨੀਤਾ ਧੀਰ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਮਾਣ ਵਾਲਾ ਪਲ ਉਹ ਸੀ ਜਦੋਂ ਵੈਨਕੂਵਰ, ਸਰੀ ਅਤੇ ਲੋਅਰ ਮੇਨਲੈਂਡ ਦੇ ਹੋਰ ਇਲਾਕਿਆਂ ਤੋਂ ਆਏ ਖਿਡਾਰੀਆਂ, ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦੱਸਿਆ ਕਿ ਪੰਜਾਬੀ ਖਿਡਾਰੀਆਂ ਨੇ ਖ਼ਾਸ ਤੌਰ ‘ਤੇ ਕੁਸ਼ਤੀ ਵਿੱਚ ਆਪਣੀ ਰਵਾਇਤੀ ਬੜ੍ਹਤ ਨੂੰ ਕਾਇਮ ਰੱਖਿਆ, ਜਦਕਿ ਹੋਰ ਕਈ ਖੇਡਾਂ ਵਿੱਚ ਵੀ ਉਨ੍ਹਾਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

Leave a Reply

Your email address will not be published. Required fields are marked *