ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ )-ਮੇਜਰ ਸਿੰਘ ਮਾਨ ਅਤੇ ਜਗਦੀਸ਼ ਕੌਰ ਮਾਨ ਨੇ ਆਪਣੀ ਵਿਆਹ ਦੀ 50ਵੀਂ ਵਰੇਗੰਢ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਅਖੰਡ ਪਾਠ ਦੀ ਸੇਵਾ ਕਰਾ ਕੇ ਮਨਾਈ। ਪਰਿਵਾਰ ਨੇ ਤਿੰਨੇ ਦਿਨ ਗੁਰੂ ਘਰ ਵਿਖੇ ਸੇਵਾ ਕੀਤੀ। ਬੀਬੀ ਜਗਦੀਸ਼ ਕੌਰ ਹਰ ਹਫ਼ਤੇ ਅਖੰਡਪਾਠ ਦੀਆਂ ਰੌਲ਼ਾਂ ਦੀ ਸੇਵਾ ਵੀ ਕਰਦੇ ਹਨ। ਪਰਿਵਾਰ ਵੱਲੋਂ ਸ਼ਰਧਾ ਪਿਆਰ ਤੇ ਸਤਿਕਾਰ ਨਾਲ ਲੰਗਰ ਸੰਗਤਾਂ ਨੂੰ ਛਕਾਏ ਗਏ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਨੂੰ 50ਵੀਂ ਵਰੇਗੰਢ ਦੀ ਵਧਾਈ ਦਿੱਤੀ ਗਈ ਅਤੇ ਸ਼ਾਨਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
ਨਵਾਨ ਸਿੰਘ ਨਿੱਝਰ ਦਾ ਦੂਸਰਾ ਜਨਮ ਦਿਨ ਮਨਾਇਆ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 2 ਅਗਸਤ ਐਤਵਾਰ ਨੂੰ ਸ਼ਾਮ ਦੇ ਲੰਗਰ ਦੀ ਸੇਵਾ ਨਿੱਝਰ ਪਰਵਾਰ ਵੱਲੋਂ ਨਵਾਨ ਸਿੰਘ ਦੇ ਦੂਸਰੇ ਜਨਮ ਦਿਨ ਦੀ ਖ਼ੁਸ਼ੀ ਵਿਚ ਕਰਾਈ ਗਈ। ਨਵਾਨ ਸਿੰਘ ਦੇ ਪਿਤਾ ਜੀ ਜਗਦੀਪ ਸਿੰਘ ਨਿੱਝਰ, ਮਾਤਾ ਪ੍ਰਭਜੋਤ ਕੌਰ ਨਿੱਝਰ ਹਨ। ਦਾਦਾ ਜੀ ਮਨਿੰਦਰ ਸਿੰਘ ਨਿੱਝਰ ਤੇ ਦਾਦੀ ਰਜਿੰਦਰ ਕੌਰ ਨਿੱਝਰ ਹਨ। ਨਾਨਾ ਜੀ ਬਲਜਿੰਦਰ ਸਿੰਘ ਗਿੱਲ ਅਤੇ ਨਾਨੀ ਸਰਬਜੀਤ ਕੌਰ ਨਿੱਝਰ ਹਨ। ਪਰਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਦੀ ਸੇਵਾ ਕਰਵਾਈ ਗਈ। ਗਿਆਨੀ ਜੀ ਵੱਲੋਂ ਬੇਟੇ ਦੀ ਲੰਮੀ ਉਮਰ, ਤੰਦਰੁਸਤੀ, ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਅਰਦਾਸ ਕੀਤੀ ਗਈ। ਪਰਵਾਰ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਲੰਗਰ ਸੰਗਤਾਂ ਨੂੰ ਛਕਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਪਲੇਕ ਦੇ ਕੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ।
