ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ ਵਲੋਂ ਸ ਕਮਲਜੀਤ ਸਿੰਘ ਔਜਲਾ ਸਾਬਕਾ ਸਰਪੰਚ ਪਿੰਡ ਚਾਵਾ ( ਲੁਧਿਆਣਾ) ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਕਵੀਨ ਐਲਿਜਬੈਥ ਪਲਾਟੀਨਮ ਜੁਬਲੀ ਪਿੰਨ ਅਤੇ ਦਾ ਰੌਇਲ ਆਰਮਜ਼ ਆਫ ਕੈਨੇਡਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਐਮ ਪੀ ਦਫਤਰ ਵਿਚ ਇਕ ਸੰਖੇਪ ਸਮਾਰੋਹ ਦੌਰਾਨ ਸ ਔਜਲਾ ਨੂੰ ਐਮ ਪੀ ਸੁੱਖ ਧਾਲੀਵਾਲ ਵਲੋਂ ਪਿੰਨ ਤੇ ਮਾਣ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਘੇ ਬਿਜਨੈਸਮੈਨ ਜਗਪਾਲ ਸਿੰਘ ਲਿਟ, ਹਰਮਨਜੀਤ ਸਿੰਘ ਔਜਲਾ, ਕਰਮਜੀਤ ਸਿੰਘ ਔਜਲਾ, ਜਸਵਿੰਦਰ ਸਿੰਘ ਗਰੇਵਾਲ, ਅਮਰਜੀਤ ਸਿੰਘ ਸੰਧੂ, ਗੁਰਜੀਤ ਸਿੰਘ ਸਹੋਤਾ, ਰਣਦੀਪ ਸਿੰਘ ਗਿੱਲ, ਬੱਗਾ ਲਿਟ, ਸੁਰਿੰਦਪਾਲ ਸਿੰਘ ਸੀ ਆਰ, ਬਲਵਿੰਦਰ ਸਿੰਘ ਸਾਬਕਾ ਸਰਪੰਚ ਬਸੰਤੀ ਦਿਆਲਪੁਰਾ ਤੇ ਹੋਰ ਹਾਜ਼ਰ ਸਨ। ਹਾਜ਼ਰੀਨ ਨੇ ਸ ਔਜਲਾ ਨੂੰ ਇਸ ਵੱਕਾਰੀ ਸਨਮਾਨ ਲਈ ਵਧਾਈਆਂ ਦਿੱਤੀਆਂ।


