Aug 21, 2026

ਵੈਨਕੂਵਰ, 21 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੀ ਪ੍ਰਿੰਸ ਜੋਰਜ ਸ਼ਹਿਰ ਨੇੜੇ  ਇਕ ਛੋਟੇ ਹਵਾਈ ਜਹਾਜ਼ ਨੂੰ ਹੰਗਾਮੀ ਹਾਲਾਤ ਦੌਰਾਨ ਸੜਕ ’ਤੇ ਉਤਾਰਨ ਦੀ ਕੋਸ਼ਿਸ਼ ਸਮੇਂ ਵਾਪਰੇ ਭਿਆਨਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਜਹਾਜ਼ ਸੜਕ ’ਤੇ ਮੌਜੂਦ ਗੱਡੀਆਂ ਨਾਲ ਟਕਰਾ ਗਿਆ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਨੂੰ ਉਡਾਣ ਦੌਰਾਨ ਪੈਦਾ ਹੋਏ ਹੰਗਾਮੀ ਹਾਲਾਤ ਕਾਰਨ ਤੁਰੰਤ ਹੇਠਾਂ ਉਤਾਰਨ ਦੀ ਲੋੜ ਪਈ। ਪਾਇਲਟ ਵੱਲੋਂ ਸੜਕ ’ਤੇ ਜਹਾਜ਼ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੌਰਾਨ ਜਹਾਜ਼ ਉੱਥੋਂ ਲੰਘ ਰਹੀਆਂ ਗੱਡੀਆਂ ਨਾਲ ਜਾ ਟਕਰਾਇਆ। ਹਾਦਸੇ ਵਿੱਚ ਇਕ ਵਿਅਕਤੀ ਦੀ ਜਾਨ ਚਲੀ ਗਈ।

ਘਟਨਾ ਤੋਂ ਤੁਰੰਤ ਬਾਅਦ ਪੁਲਸ, ਅੱਗ ਬੁਝਾਊ ਦਸਤੇ ਅਤੇ ਹੋਰ ਹੰਗਾਮੀ ਸੇਵਾਵਾਂ ਦੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਇਲਾਕੇ ਨੂੰ ਸੁਰੱਖਿਅਤ ਕਰਕੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਹਾਦਸੇ ਕਾਰਨ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਇਸ ਘਟਨਾ ਨੇ ਹਵਾਈ ਸੁਰੱਖਿਆ ਨਾਲ ਸਬੰਧਤ ਸਵਾਲ ਵੀ ਖੜ੍ਹੇ ਕੀਤੇ ਹਨ। ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਸੜਕ ’ਤੇ ਉਤਾਰਨ ਦੀ ਨੌਬਤ ਕਿਉਂ ਆਈ ਅਤੇ ਹਾਦਸਾ ਕਿਹੜੇ ਹਾਲਾਤ ਵਿੱਚ ਵਾਪਰਿਆ, ਇਸ ਸਬੰਧੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਸਾਹਮਣੇ ਆਉਣ ਦੀ ਉਮੀਦ ਹੈ।

Leave a Reply

Your email address will not be published. Required fields are marked *