Aug 24, 2026

ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹਮਲੇ ਦੀ ਕੀਤੀ ਨਿਖੇਧੀ-

ਟੋਰਾਂਟੋ ( ਦੇ ਪ੍ਰ ਬਿ)–ਸ਼੍ਰੋਮਣੀ ਅਕਾਲੀ ਦਲ ਕੈਨੇਡਾ  ਈਸਟ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵੈਨਕੂਵਰ ਤੋਂ ਇਥੇ ਪੁੱਜੇ ਉਘੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਖੰਨਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਥੇਦਾਰ ਰਣਜੀਤ ਸਿੰਘ ਖੰਨਾ ਟੋਰਾਂਟੋ ਦੇ ਅਕਾਲੀ ਲੀਡਰਾਂ ਦੇ ਰੁਬਰੂ ਹੋਏ ਅਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸ ਸੁਖਬੀਰ ਸਿੰਘ ਬਾਦਲ ਇਕ ਨਿਮਾਣੇ ਸਿੱਖ ਵੱਜੋਂ ਗੁਰਦੁਆਰਾ ਸਾਹਿਬ ‘ਚ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਗਏ ਸਨ ਅਤੇ ਇਸ ਮੌਕੇ ਇਕ ਸਿੱਖ ‘ਤੇ ਹਮਲਾ ਕਰਨਾ ਗੰਭੀਰ ਮਾਮਲਾ ਹੈ। ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਡੂੰਘੀ ਸਾਜ਼ਿਸ਼ ਬੇਨਕਾਬ ਹੋ ਸਕੇ। ਇਸ ਮੌਕੇ ਐਡਮਿੰਟਨ ਦੇ ਇਕ ਗੁਰਦੁਆਰਾ ਸਾਹਿਬ ਦੇ ਅੰਦਰ ਦੋ ਸੇਵਾਦਾਰਾਂ ਉਪਰ ਹੋਏ ਹਮਲੇ ਦੀ ਵੀ ਨਿਖੇਧੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਕੈਨੇਡਾ ਪੁਲੀਸ ਇਸ ਮਾਮਲੇ ਦੀ ਡੂੰਘਿਆਈ ਨਾਲ ਜਾਂਚ ਕਰੇ ਤਾਂ ਜੋ ਦੋਸ਼ੀ ਦੇ ਪਿਛੋਕੜ ਦਾ ਪਤਾ ਲੱਗ ਸਕੇ।
ਮੀਟਿੰਗ ਵਿਚ ਨਸੀਬ ਸਿੰਘ ਸੰਧੂ, ਨਿਰਮਲ ਸਿੰਘ ਕਾਹਲੋਂ, ਗੁਰਮੀਤ ਸਿੰਘ ਰਟੌਲ, ਤਾਰਾ ਸਿੰਘ, ਕੁਲਵਿੰਦਰ ਸਿੰਘ ਹੀਰੋਕਲਾਂ, ਦਲੀਪ ਸਿੰਘ ਗਰੇਵਾਲ, ਹਰਦੇਵ ਸਿੰਘ ਧਾਲੀਵਾਲ, ਹਰਮਨ ਸਿੰਘ ਨਾਗਰਾ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਸੀਲੋਵਾਲ, ਪ੍ਰਮਾਤਮਾ ਸਿੰਘ ਸਿੱਧੂ, ਗੁਰਦਿੱਤ ਸਿੰਘ ਸਿੱਧੂ, ਅਵਤਾਰ ਸਿੰਘ ਟੋਨੀ ਅਤੇ ਪਰਗਟ ਸਿੰਘ ਬਰਾੜ ਤੇ ਹੋਰ  ਸ਼ਾਮਲ ਸਨ।

Leave a Reply

Your email address will not be published. Required fields are marked *