ਐਬਸਫੋਰਡ-ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀਆਂ ਸੰਗਤਾਂ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਵੱਲੋਂ ਸ਼ਹੀਦ ਭਾਈ ਕਰਮ ਸਿੰਘ ਬੱਬਰ (ਦੌਲਤਪੁਰ) ਦੀ ਯਾਦ ਵਿੱਚ ਦੂਜਾ ਗਦਰੀ ਬਾਬਿਆਂ ਨੂੰ ਸਮਰਪਿਤ ਟੂਰਨਾਮੈਂਟ 28,29, 30 ਅਗਸਤ ਦਿਨ ਸ਼ੁਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਡਬਲਿਊ ਜੇ ਮੌਟ ਸੈਕੰਡਰੀ ਸਕੂਲ ਐਬਸਫੋਰਡ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਫੀਲਡ ਹਾਕੀ, ਸੋਕਰ, ਬਾਸਕਿਟਬਾਲ, ਰੈਸਲਿੰਗ, ਸ਼ੂਟਿੰਗ ਵਾਲੀਬਾਲ, ਸੀਨੀਅਰਜ਼ ਦੀਆਂ ਦੌੜਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀਆਂ, ਟੀਮਾਂ ਜਾਂ ਹੋਰ ਕੋਈ ਵੀ ਪ੍ਰਬੰਧਕਾਂ ਨਾਲ ਫੋਨ ਨੰਬਰ 778-552-8484 ਜਾਂ 604-850-7338 ਤੇ ਸੰਪਰਕ ਕਰ ਸਕਦੇ ਹਨ। ਪ੍ਰਬੰਧਕਾਂ ਵਲੋਂ ਖਿਡਾਰੀਆਂ, ਖੇਡ ਪ੍ਰੇਮੀਆਂ ਤੇ ਐਬਸਫੋਰਡ ਨਿਵਾਸੀਆਂ ਨੂੰ ਟੂਰਨਾਮੈਂਟ ਵਿੱਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਹੈ। ਟੂਰਨਾਮੈਂਟ ਦੇ ਤਿੰਨੇ ਦਿਨ ਚਾਹ ਪਕੌੜਿਆਂ ਸਮੇਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
