Aug 25, 2026

ਵੈਨਕੂਵਰ, ( ਮਲਕੀਤ ਸਿੰਘ)- ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਬਜ਼ੁਰਗਾਂ ਦੇ ਗਰੁੱਪ ਵੱਲੋਂ ਸਾਬਕਾ ਮੇਅਰ ਅਤੇ ਮੁੜ ਮੇਅਰ ਬਣਨ ਦੀ ਦੌੜ ‘ਚ ਸ਼ਾਮਿਲ ਉਮੀਦਵਾਰ ਡੱਗ ਮਕੈਮਲ ਅਤੇ ਪੰਜਾਬੀ ਮੂਲ ਦੇ ਮੌਜੂਦਾ ਕੌਂਸਲਰ ਮਨਦੀਪ ਨਾਗਰਾ ਦੇ ਧਿਆਨ ਵਿੱਚ ਕੈਂਡਲੀ ਪਾਰਕ ਨਾਲ ਸੰਬੰਧਿਤ ਜਰੂਰੀ ਸਹੂਲਤਾਂ ਦੀ ਅਣਹੋਂਦ ਕਾਰਨ ਆਉਂਦੀਆਂ ਮੁਸ਼ਕਲਾਂ ਵੱਲ  ਦਿਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਾਰਕ  ਵਿੱਚ ਬੈਂਚਾਂ ਦੀ ਘਾਟ ਪੂਰੀ ਕਰਨ, ਪਾਣੀ ਦਾ ਲੌੜੀਦਾ ਪ੍ਰਬੰਧ ਕਰਨ, ਨਵੇਂ ਸ਼ੈਡ ਬਣਾਉਣ ਅਤੇ ਨਵੇਂ ਵਾਸ਼ਰੂਮਾਂ ਦੀ ਉਸਾਰੀ ਕਰਨ ਸਬੰਧੀ ਕੁਝ ਮੰਗਾਂ ਮੇਅਰ ਉਮੀਦਵਾਰ ਡੱਗ ਮਕੈਲਮ ਅਤੇ ਮੌਜੂਦਾ ਕੌਂਸਲਰ ਮਨਦੀਪ ਨਾਗਰਾ ਦੇ ਧਿਆਨ ਵਿੱਚ ਲਿਆਂਦੀਆਂ ਹਨ ਜਿਨਾਂ ਨੂੰ ਉਨਾਂ ਵੱਲੋਂ ਚੋਣਾਂ ਜਿੱਤਣ ਉਪਰੰਤ ਪਹਿਲ ਦੇ ਅਧਾਰ ਤੇ ਪੂਰੀਆਂ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸੁਰਿੰਦਰ ਭੱਲਾ, ਗੁਰਬਚਨ ਸਿੰਘ ਬਰਾੜ,ਰਜਿੰਦਰ ਗਿੱਲ,ਸੁਖਮੰਦਰ ਬਰਾੜ,ਮੋਹਨ ਸਿੰਘ ਮੋਹਾਲੀ , ਕੇਵਲ ਸਿੰਘ ਖੋਸਾ,ਚਰਨ ਸਿੰਘ, ਕਰਨੈਲ ਸਿੰਘ, ਲਛਮਣ ਸਿੰਘ ਲਹਿਰੀ,ਗੁਰਮੀਤ ਸਿੰਘ ਕਾਹਲੋ,ਅਮਰਜੀਤ ਸਿੰਘ ਸੰਘੇੜਾ,ਜਰਨੈਲ ਕੌਰ, ਪ੍ਰਦੀਪ ਕੌਰ ਰਸੂਲਪੁਰ,ਤੇਜਪਾਲ ਕੌਰ, ਬਲਜੀਤ ਕੌਰ ਅਤੇ ਹਰਪ੍ਰੀਤ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *