ਵਿਕਟੋਰੀਆ- ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਅਗਲੇ ਮਹੀਨੇ ਐਬਟਸਫੋਰਡ-ਮਿਸ਼ਨ ਹਲਕੇ ਦੀ ਉਪ ਚੋਣ ਦਾ ਐਲਾਨ ਕੀਤਾ ਹੈ। ਇਸ ਹਲਕੇ ਤੋਂ ਬੀਤੇ ਦਿਨੀਂ ਕੰਸਰਵੇਟਿਵ ਐਮ ਐਲ ਏ ਰੀਨ ਗੈਸਪਰ ਵਲੋਂ ਅਸਤੀਫਾ ਦੇਕੇ ਕੰਸਰਵੇਟਿਵ ਆਗੂ ਕੈਰੀ ਲਿਨ ਫਿਨਲੀ ਲਈ ਸੀਟ ਖਾਲੀ ਕੀਤੀ ਹੈ।
ਈਬੀ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੋਟਿੰਗ ਦਾ ਦਿਨ ਸ਼ਨੀਵਾਰ, 26 ਸਤੰਬਰ ਨੂੰ ਨਿਰਧਾਰਤ ਕੀਤਾ ਗਿਆ ਹੈ।
ਫਿੰਡਲੀ ਨੂੰ ਮਈ ਵਿੱਚ ਪਾਰਟੀ ਨੇਤਾ ਚੁਣਿਆ ਗਿਆ ਸੀ ਪਰ ਉਸਦਾ ਕਾਰਜਕਾਲ ਬਹੁਤ ਸੁਚਾਰੂ ਨਹੀਂ ਰਿਹਾ ਹੈ, ਛੇ ਵਿਧਾਇਕਾਂ ਨੇ ਇਸ ਮਹੀਨੇ ਆਜ਼ਾਦ ਉਮੀਦਵਾਰ ਵਜੋਂ ਬੈਠਣ ਲਈ ਆਪਣੀ ਕਾਕਸ ਨੂੰ ਛੱਡ ਦਿੱਤਾ ਹੈ। ਅਲੋਚਕਾਂ ਨੇ ਉਸਦੀ ਲੀਡਰਸ਼ਿਪ ‘ਤੇ ਸਵਾਲ ਉਠਾਏ ਹਨ । ਇਸ ਦੌਰਾਨ ਇਹ ਚਰਚਾ ਵੀ ਸਾਹਮਣੇ ਆਈ ਹੈ ਕਿ ਗੈਸਪਰ ਨੂੰ ਸੀਟ ਛੱਡਣ ਲਈ ਕਿਸੇ ਹੋਰ ਅਹੁਦੇ ਦਾ ਲਾਲਚ ਦਿੱਤਾ ਗਿਆ ਹੈ।
