Aug 31, 2026

ਕੌਮਾਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਵਧਾਉਣ ਦੀ ਮੰਗ ਕੀਤੀ-

ਵੈਨਕੂਵਰ, ਅਗਸਤ (ਮਲਕੀਤ ਸਿੰਘ)- ਬੀਤੇ ਦਿਨੀਂ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਦੇ ਮੈਂਬਰਾਂ ਵੱਲੋਂ ਕਵੀ ਦਰਬਾਰ  ਕਰਵਾਇਆ ਗਿਆ। ਕਵੀ ਦਰਬਾਰ ਵਿਚ 100 ਦੇ ਕਰੀਬ  ਕਵੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਅਵਤਾਰ ਸਿੰਘ ਬਰਾੜ ਨੇ ਧਾਰਮਿਕ ਗੀਤ ਪੇਸ਼ ਕਰਕੇ ਕੀਤੀ।  ਉਪਰੰਤ ਸਾਹਿਤਕਾਰਾਂ, ਕਵੀਆਂ, ਗੀਤਕਾਰਾਂ ਅਤੇ ਲੇਖਕਾਂ ਨੇ ਆਪੋ ਆਪਣੇ ਅੰਦਾਜ਼ ਵਿੱਚ ਪੇਸ਼ਕਾਰੀਆਂ ਕੀਤੀਆਂ । ਜਿਨਾਂ ਵਿੱਚ ਕਿਰਪਾਲ ਸਿੰਘ ਜੌਹਲ, ਦਰਸ਼ਨ ਸਿੰਘ,ਅਵਤਾਰ ਸਿੰਘ ਬਰਾੜ, ਪ੍ਰੋ:ਸ਼ਮੀਰ ਸਿੰਘ, ਸਵਰਨਜੀਤ ਸਿੰਘ ਸੰਧੂ, ਬੀਬੀ ਦੇਵਿੰਦਰ ਕੌਰ ਜੋਹਲ, ਬੀਬੀ ਪਵਿੱਤਰ ਕੋਰ ਬਰਾੜ, ਬੀਬੀ ਸੁਰਜੀਤ ਕੌਰ ਔਜਲਾ, ਸੰਤੋਖ ਸਿੰਘ ਘੁੰਮਣ, ਸੁਖਪ੍ਰੀਤ ਸਿੰਘ ਬਰਾੜ,ਪਵਨ ਭੰਮੀਆਂ, ਕਸ਼ਮੀਰ ਸਿੰਘ ਉੱਪਲ, ਗੁਰਚਰਨ ਸਿੰਘ ਬਰਾੜ, ਬੇਅੰਤ ਢਿੱਲੋਂ, ਸਰਬਜੀਤ ਸਿੰਘ ਔਖਲਾ, ਮਨਜੀਤ ਸਿੰਘ ਮੱਲਾ, ਗੁਰਮੀਤ ਸਿੰਘ ਕਾਲਕਟ, ਜਗਰੂਪ ਸਿੰਘ ਖੇੜਾ ਅਤੇ ਸੁਰਜੀਤ ਸਿੰਘ ਗਿੱਲ ਵਲੋਂ ਪੇਸ਼ ਕੀਤੀਆਂ ਵੱਖ, ਵੱਖ ਵੰਨਗੀਆਂ ਦਾ ਸਰੋਤਿਆਂ ਨੇ ਬਹੁਤ ਆਨੰਦ ਮਾਣਿਆ।
ਅਖੀਰ ਚ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿਲੋਂ ਅਤੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ ਸ਼ੁਰੂ ਕੀਤੀ ਗਈ ਪਟੀਸ਼ਨ ਰਾਹੀ  ਕੈਨੇਡਾ ਸਰਕਾਰ ਕੋਲੋਂ ਮੰਗ ਕੀਤੀ ਕਿ ਕੌਮਾਂਤਰੀ ਵਿਦਿਆਰਥੀਆਂ, ਜਿਨਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ,ਉਨਾਂ ਦੀ ਮਿਆਦ ਵਧਾਈ ਜਾਵੇ । ਇਸ ਲਈ ਉਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਟੀਸ਼ਨ ਤੇ ਦਸਤਖਤ ਕਰਨ ਦੀ ਅਪੀਲ ਵੀ ਕੀਤੀ।
ਕੈਪਸਨ ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਬਜ਼ੁਰਗਾਂ ਦੀ ਇੱਕ ਸਾਂਝੀ ਤਸਵੀਰ।

Leave a Reply

Your email address will not be published. Required fields are marked *