Sep 1, 2026

ਵੈਨਕੂਵਰ- ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ  ਹੋਈਆਂ ਤਿੰਨੋਂ ਸੰਸਦੀ ਉਪ ਚੋਣਾਂ ਜਿੱਤ ਲਈਆਂ ਹਨ। ਤਿੰਨ ਸੰਸਦੀ ਸੀਟਾਂ ਦੇ ਰਾਤ ਨੂੰ ਆਏ ਨਤੀਜਿਆਂ ਮੁਤਾਬਿਕ ਬੀਚਸ-ਈਸਟ ਯੌਰਕ ਟੋਰਾਂਟੋ ਸੀਟ ਤੋਂ ਲਿਬਰਲ ਤਨਵੀਰ ਸ਼ਾਹਨਵਾਜ, ਵੈਨਕੂਵਰ ਕੈਪੀਲਾਨੋ ਤੋਂ ਲਿਬਰਲ ਬਰੈਡਨ ਕੈਲੀ ਅਤੇ ਕਿਊਬੈਕ ਦੇ ਚਿਕੌਟੀਮ ਲੇਫਜੋਰਡ ਸੀਟ ਤੋਂ ਡੈਨੀਅਲ ਗੋਬਿਲ ਨੇ ਇਹ ਸੀਟਾਂ ਜਿੱਤਕੇ ਕਾਰਨੀ ਦੀ ਲਿਬਰਲ ਸਰਕਾਰ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ।  ਲਿਬਰਲ ਉਮੀਦਵਾਰ ਡੈਨੀਅਲ ਗੋਬਿਲ ਨੇ ਕਿਹਾ ਕਿ ਚਿਕੌਟੀਮੀ-ਲੇ ਫਜੋਰਡ ਸੰਘੀ ਉਪ-ਚੋਣ ਵਿੱਚ ਉਨ੍ਹਾਂ ਦੀ ਜਿੱਤ ਦਾ ਮਤਲਬ ਹੈ ਕਿ ਸਾਗੁਏਨੇ ਦੀ ਆਵਾਜ਼ ‘ਹੁਣ ਫੈਸਲਾ ਲੈਣ ਵਾਲੀ ਮੇਜ਼ ‘ਤੇ ਹੋਵੇਗੀ।’ ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਵਿੱਚ ਕਿਊਬਿਕ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ‘ਕਿਊਬਿਕ ਦੀ ਆਰਥਿਕਤਾ ਵਿੱਚ ਇੱਕ ਮਹੱਤਵਪੂਰਨ, ਸਕਾਰਾਤਮਕ ਤਬਦੀਲੀ ਲਿਆਉਣਗੇ।’

ਆਉਣ ਵਾਲੇ ਮਹੀਨਿਆਂ ਵਿੱਚ ਛੇ ਹੋਰ ਉਪ-ਚੋਣਾਂ ਹੋਣੀਆਂ ਹਨ, ਜਿਸਦਾ ਅਰਥ ਸਾਰੀਆਂ ਪਾਰਟੀਆਂ ਲਈ ਹੋਰ ਟੈਸਟ ਹੋਣਗੇ। ਪ੍ਰਧਾਨ ਮੰਤਰੀ ਨੇ X ‘ਤੇ ਇੱਕ ਪੋਸਟ ਵਿੱਚ ਤਿੰਨ ਜੇਤੂ ਲਿਬਰਲ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ।

 

Leave a Reply

Your email address will not be published. Required fields are marked *