ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-1 ਸਤੰਬਰ ਨੂੰ ਉੱਪਲ ਪਰਿਵਾਰ ਦੇ ਬੱਚੇ ਅਨਿਲ ਸਿੰਘ ਦਾ ਤੀਸਰਾ ਜਨਮ ਦਿਨ ਅਤੇ ਆਸ਼ਾ ਕੌਰ ਉੱਪਲ ਦਾ 7 ਵਾਂ ਜਨਮ ਦਿਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮਨਾਇਆ ਗਿਆ। ਇੰਦਰਜੀਤ ਕੌਰ ਉੱਪਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਦੇ ਪੋਤਰਾ ਤੇ ਪੋਤਰੀ ਹਨ। ਉੱਪਲ ਪਰਿਵਰਾ ਵੱਲੋਂ ਸ਼ਰਧਾ ਪਿਆਰਾ ਸਤਿਕਾਰ ਨਾਲ ਲੰਗਰ ਤਿਆਰ ਕੀਤਾ ਗਿਆ। ਗਿਆਨੀ ਜੀ ਨੇ ਬੱਚਿਆਂ ਦੀ ਉਚੇਰੀ ਵਿੱਦਿਆ ਤੇ ਚੰਗੀ ਸੰਗਤ, ਲੰਬੀ ਉਮਰ ਦੀ ਅਰਦਾਸ ਕੀਤੀ। ਰਣਜੀਤ ਸਿੰਘ ਹੇਅਰ (ਪ੍ਰਧਾਨ) ਪ੍ਰਬੰਧਕ ਕਮੇਟੀ ਤੇ ਗਿਆਨੀ ਜੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
