ਵੈਨਕੂਵਰ, (ਮਲਕੀਤ ਸਿੰਘ)- ਆਪਣੀ ਸਜ਼ਾ ਪੂਰੀ ਹੋਣ ਉਪਰੰਤ ਵੀ ਲੰਬੇ ਸਮੇਂ ਤੋਂ ਜੇਲਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ( ਕੈਨੇਡਾ) ਦੇ ਆਗੂ ਭਾਈ ਕੁਲਦੀਪ ਸਿੰਘ ਸੇਖੋਂ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਅਜਿਹੇ ਵਿਤਕਰੇ ਬੰਦ ਕਰਨੇ ਚਾਹੀਦੇ ਹਨ।
ਅੱਜ ਇੱਥੇ ਬੇਅਰ ਕਰੀਕ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇੱਕ ਪਾਸੇ ਡੇਰਾ ਸੌਦਾ ਦੇ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਮਿਲ ਚੁੱਕੀ ਹੈ ਪ੍ਰੰਤੂ ਪਿਛਲੇ ਕਈਆਂ ਸਾਲਾਂ ਤੋਂ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਦਿੱਤੀ ਗਈ ਜੋ ਕਿ ਸਰਾਸਰ ਵਿਤਕਰਾ ਹੈ ਜਿਸ ਸਬੰਧੀ ਅਸੀਂ ਅਤੇ ਸਾਡੀਆਂ ਭਾਈਵਾਲ ਧਿਰਾਂ ਵੱਲੋਂ ਕੈਨੇਡਾ ਤੋਂ ਹਮੇਸ਼ਾ ਆਵਾਜ਼ ਉਠਾਈ ਜਾਂਦੀ ਰਹੇਗੀ । ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਬਾਬਾ ਸਰੂਪ ਸਿੰਘ ਤੁੜ, ਐਪੀ ਸਿੰਘ, ਰਮਨਦੀਪ ਸਿੰਘ,ਸਤਿੰਦਰ ਸਿੰਘ,ਇੰਦਰਜੀਤ ਸਿੰਘ,ਗੁਰਚਰਨ ਸਿੰਘ ਗੁਰਚਰਨ ਸਿੰਘ, ਇੰਦਰਜੀਤ ਕੌਰ ਅਤੇ ਲਖਵਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ।
