Sep 10, 2026

ਅਮਰੀਕੀ ਸਰਹੱਦੀ ਲਾਂਘਿਆਂ ’ਤੇ ਲੱਗਣਗੇ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਸਵਾਗਤੀ ਬੋਰਡ-

ਵੈਨਕੂਵਰ, (ਮਲਕੀਤ ਸਿੰਘ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੇਵਿਡ ਈਬੀ ਨੇ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘਿਆਂ ਲਈ ਨਵੇਂ ਸਵਾਗਤੀ ਬੋਰਡਾਂ ਦਾ ਉਦਘਾਟਨ ਕਰਦਿਆਂ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਕੈਨੇਡਾ ਕਦੇ ਵੀ 51ਵਾਂ ਸੂਬਾ ਨਹੀਂ ਬਣੇਗਾ
ਇਸ ਮੌਕੇ ਡੇਵਿਡ ਈਬੀ ਨੇ ਕਿਹਾ ਕਿ ਕੈਨੇਡੀਅਨਾਂ ਦੀ ਨਿਮਰਤਾ ਅਤੇ ਦਿਆਲਤਾ ਨੂੰ ਉਨ੍ਹਾਂ ਦੀ ਕਮਜ਼ੋਰੀ ਸਮਝਣ ਦੀ ਗ਼ਲਤੀ ਨਹੀਂ ਕੀਤੀ ਜਾਣੀ ਚਾਹੀਦੀ। ਨਵੇਂ ਸਵਾਗਤੀ ਬੋਰਡਾਂ ਰਾਹੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਰਹੱਦ ਪਾਰ ਕਰਕੇ ਸੂਬੇ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਕੈਨੇਡਾ ਦੀ ਵੱਖਰੀ ਅਤੇ ਮਜ਼ਬੂਤ ਪਛਾਣ ਦਾ ਸੁਨੇਹਾ ਉਭਾਰਿਆ ਹੈ।

ਤਸਵੀਰ : ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਅਮਰੀਕੀ ਸਰਹੱਦੀ ਲਾਂਘਿਆਂ ਲਈ ਤਿਆਰ ਕੀਤੇ ਨਵੇਂ ਸਵਾਗਤੀ ਬੋਰਡ ਦਾ ਉਦਘਾਟਨ ਕਰਦੇ ਹੋਏ।

Leave a Reply

Your email address will not be published. Required fields are marked *