Sep 11, 2026

ਕੈਲੀਫੋਰਨੀਆ- ਐਪਲ ਨੇ ਆਪਣੇ ਨਵੇਂ ਸਮਾਰਟਫੋਨਸ ਵਜੋਂ ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ ਸੀਰੀਜ਼ ਵਿੱਚ ਗਾਹਕਾਂ ਲਈ ਚਾਰ ਨਵੇਂ ਰੰਗਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਦੋਵੇਂ ਪ੍ਰੀਮੀਅਮ ਸਮਾਰਟਫੋਨ ਸੁਪਰਫਾਸਟ A20 ਪ੍ਰੋ ਪ੍ਰੋਸੈਸਰ ’ਤੇ ਕੰਮ ਕਰਨਗੇ ਜੋ ਫੋਨ ਦੀ ਸਪੀਡ ਤੇਜ਼ ਕਰਨਗੇ। ਇਸ ਤੋਂ ਇਲਾਵਾ ਐਪਲ ਦੀ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨਾਲ ਲੈਸ ਸਿਰੀ (Siri) ਵਿੱਚ ਆਨ-ਡਿਵਾਈਸ ਡਿਕਟੇਸ਼ਨ (dictation) ਦੀ ਸਮਰੱਥਾ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ, ਜਿਸ ਨਾਲ ਯੂਜ਼ਰਸ ਨੂੰ ਆਵਾਜ਼ ਰਾਹੀਂ ਕੰਮ ਕਰਨ ਵਿੱਚ ਬਹੁਤ ਆਸਾਨੀ ਹੋਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 48 ਮੈਗਾਪਿਕਸਲ ਦਾ ਬਿਲਕੁਲ ਨਵਾਂ ਮੁੱਖ ਕੈਮਰਾ ਦਿੱਤਾ ਗਿਆ ਹੈ।

ਪਾਸਪੋਰਟ ਦੇ ਆਕਾਰ ਦਾ ਫੋਲਡੇਬਲ ਫੋਨ, ਸਕਰੀਨ 7.6 ਇੰਚ ਚੌੜੀ

ਐਪਲ ਨੇ ਕੈਲੀਫੋਰਨੀਆ ਦੇ ਕੂਪਰਟੀਨੋ ਵਿਚ ਆਪਣੇ ਸਾਲਾਨਾ ਈਵੈਂਟ ਦੌਰਾਨ 1,999 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਆਪਣਾ ਪਹਿਲਾ ਫੋਲਡੇਬਲ ਫੋਨ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਮ Duo ਰੱਖਿਆ ਗਿਆ ਹੈ। ਕੰਪਨੀ ਦੇ ਇਸ ਮੁੱਖ ਉਤਪਾਦ ਵਿੱਚ ਸਾਲਾਂ ਬਾਅਦ ਸਭ ਤੋਂ ਵੱਡਾ ਅਤੇ ਅਹਿਮ ਬਦਲਾਅ ਦੇਖਣ ਨੂੰ ਮਿਲਿਆ ਹੈ। ਇਹ ਫੋਨ ਬਨਾਵਟ ਅਤੇ ਆਕਾਰ ਪੱਖੋਂ ਬਿਲਕੁਲ ਇੱਕ ਪਾਸਪੋਰਟ ਵਰਗਾ ਹੈ, ਜਿਸ ਦੇ ਕਿਨਾਰੇ ਗੋਲ ਰੱਖੇ ਗਏ ਹਨ। ਜਦੋਂ ਇਸ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਇਹ 7.6 ਇੰਚ ਦੀ ਚੌੜੀ ਸਕ੍ਰੀਨ ਵਿੱਚ ਬਦਲ ਜਾਂਦਾ ਹੈ। ਫੋਨ ਦੇ ਬੰਦ ਹੋਣ ‘ਤੇ ਇਸ ਦੇ ਬਾਹਰਵਾਰ ਇੱਕ ਛੋਟੀ ਸਿੰਗਲ ਸਕ੍ਰੀਨ ਮਿਲਦੀ ਹੈ। ਐਪਲ ਦਾ ਦਾਅਵਾ ਹੈ ਕਿ ਖੁੱਲ੍ਹਣ ਦੀ ਹਾਲਤ ਵਿੱਚ ਇਹ ਕੰਪਨੀ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ।

featured-img

Leave a Reply

Your email address will not be published. Required fields are marked *