Sep 11, 2026

ਕਰਮਸਰ (ਮਨਜਿੰਦਰ ਪੰਨੂੰ )-ਸਥਾਨਕ ਸਰਕਾਰੀ ਕਾਲਜ ਕਰਮਸਰ ਵਿਖੇ ਪੰਜਾਬ ਦੇ  ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾਂ ਨੇ ਆਧੁਨਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾੜਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਕਾਲਜ ਬਾਬਾ ਅਮਰ ਸਿੰਘ ਜੀ, ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲੌਹਰਾਂ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਭਾਈ ਗੁਰਨਾਮ ਸਿੰਘ ਅੜ੍ਹੈਚਾਂ, ਭਾਈ ਮਲਕੀਤ ਸਿੰਘ ਪਨੇਸਰ, ਐਕਸ਼ੀਅਨ ਨਿਰਪਾਲ ਸਿੰਘ, ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ ਗੁਰਦਿੱਤ ਸਿੰਘ ਅਤੇ ਕਾਲਜ ਦਾ ਸਾਰਾ ਸਟਾਫ਼ ਉਚੇਚੇ ਤੌਰ ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਲਾਇਬ੍ਰੇਰੀ ਸੱਚਖੰਡ ਵਾਸੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਯਾਦ ਵਿੱਚ ਬਣਾਈ ਜਾ ਰਹੀ ਹੈ। ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਸੰਤ ਬਾਬਾ ਬਲਜਿੰਦਰ ਸਿੰਘ  ਦੀ ਇਸ ਪਾਇਲ ਬਲਾਕ ਦੇ ਸਾਰੇ ਸਕੂਲਾਂ ਨਾਲ ਬਹੁਤ ਗੂੜ੍ਹੀ ਸਾਂਝ ਸੀ। ਉਹਨਾਂ ਨੇ 100 ਤੋਂ ਜ਼ਿਆਦਾ ਸਕੂਲਾਂ ਨੂੰ ਅਪਣਾਇਆ ਹੋਇਆ ਸੀ ਅਤੇ ਲੋੜ ਪੈਣ ਤੇ ਉਹਨਾਂ ਸਕੂਲਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਬਾਬਾ ਜੀ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਨ। ਉਹਨਾਂ ਇਹ ਵੀ ਕਿਹਾ ਕਿ ਮਹਾਂਪੁਰਖਾਂ ਦੇ ਨਾਮ ਤੇ ਲਾਇਬ੍ਰੇਰੀ ਦੀ ਨਿਮਾਣੀ ਜਿਹੀ ਕੋਸ਼ਿਸ਼ ਨਾਲ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਸਤਿਕਾਰ ਭੇਟ ਕੀਤਾ ਹੈ ਤਾਂ ਜੋ ਸਿੱਖਿਆ ਦੇ ਖੇਤਰ ਵਿੱਚ ਕੀਤੀ ਜਾਂਦੀ ਮਹਾਂਪੁਰਖਾਂ ਦੀ ਸੇਵਾ ਲੜੀ ਨੂੰ ਹੋਰ ਅਗਾਂਹ ਤੋਰਿਆ ਜਾਵੇ। ਇਸਾ ਮੌਕੇ ਕਾਲਜ ਵੱਲੋਂ ਪ੍ਰੋ.ਇੰਦਰਪਾਲ ਸਿੰਘ ਨੇ ਬੋਲਦਿਆਂ ਇਹ ਵੀ ਕਿਹਾ ਕਿ ਇਸ ਕਾਲਜ ਦੀ ਪੂਰੀ ਇਮਾਰਤ ਸੰਤ ਬਾਬਾ ਈਸ਼ਰ ਸਿੰਘ ਜੀ ਵੱਲੋਂ ਬਣਾਈ ਗਈ ਸੀ ਅਤੇ ਹੁਣ ਵੀ ਲੋੜ ਪੈਣ ਤੇ ਰਾੜਾ ਸਾਹਿਬ ਸੰਪ੍ਰਦਾਇ ਵੱਲੋਂ ਕਾਲਜ ਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਰਹਿੰਦਾ ਹੈ। ਸੰਤ ਬਾਬਾ ਬਲਜਿੰਦਰ ਸਿੰਘ ਇਸੇ ਕਾਲਜ ਦੇ ਪੁਰਾਣੇ ਵਿਦਿਆਰਥੀ ਸਨ ਅਤੇ ਕਾਲਜ ਦੇ ਅਨੇਕਾ ਵਿਕਾਸ ਕਾਰਜਾਂ ਵਿੱਚ ਵਡਮੁੱਲੀ ਅਗਵਾਈ ਕਰਦੇ ਰਹੇ ਸਨ। ਉਹਨਾਂ ਦੀ ਯਾਦ ਵਿੱਚ ਲਾਇਬ੍ਰੇਰੀ ਬਣਵਾਉਣ ਦਾ ਸਰਕਾਰ ਦਾ ਇਹ ਉਪਰਾਲਾ ਸਿੱਖਿਆ ਦੇ ਖ਼ੇਤਰ ਵਿਚ ਬਹੁਤ ਚੰਗਾ ਯਤਨ ਹੈ ਜਿਸ ਲਈ ਕਾਲਜ ਦਾ ਸਾਰਾ ਸਟਾਫ਼ ਉਹਨਾਂ ਦਾ ਧੰਨਵਾਦ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਮਨਦੀਪ ਸਿੰਘ ਪੰਨੂੰ ਕਟਾਹਰੀ, ਸਰਪੰਚ ਜਗਜੀਤ ਸਿੰਘ ਜੱਗੀ ਕਰਮਸਰ ਰਾੜਾ ਸਾਹਿਬ, ਸਰਪੰਚ, ਹਰਵਿੰਦਰ ਸਿੰਘ ਘਣਗਸ, ਪ੍ਰੋ. ਗੁਰਨਾਮ ਸਿੰਘ, ਹਰਵਿੰਦਰ ਸਿੰਘ ਜੇ.ਈ. ਗੁਰਪ੍ਰੀਤ ਸਿੰਘ ਜੇ,ਈ. ਅਤੇ ਪਿੰਡਾਂ ਦੇ ਪੰਚ ਸਰਪੰਚ ਉਚੇਚੇ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *