ਵੋਟਰਾਂ ਤੋਂ ਸਹਿਯੋਗ ਮੰਗਿਆ-
ਵੈਨਕੂਵਰ, ਸਤੰਬਰ (ਮਲਕੀਤ ਸਿੰਘ)- ਜਿਉਂ ਜਿਉਂ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਿਰਧਾਰਤ ਦਿਨ ਨੇੜੇ ਆ ਰਿਹਾ ਹੈ ਤਿਉਂ ਤਿਉਂ ਹੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ‘ਚ ਚੋਣ ਗਤੀਵਿਧੀਆਂ ਦੀ ਬਹੁਤਾਤ ਕਾਰਨ ਚੋਣ ਬੁਖਾਰ ਲਗਾਤਾਰ ਮਘਦਾ ਨਜ਼ਰ ਆ ਰਿਹਾ ਹੈ ਇਸੇ ਹੀ ਕੜੀ ਤਹਿਤ ਕੰਸਰਵੇਟਿਵ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੰੜ ‘ਚ ਨਿਤਾਰੇ ਗਏ ਉੱਘੇ ਕਾਨੂੰਨੀ ਸਲਾਹਕਾਰ ਹੋਨਵੀਰ ਰੰਧਾਵਾ ਅਤੇ ਉਨਾਂ ਦੀ ਸਲੇਟ ਦੇ ਬਾਕੀ ਕੌਂਸਲਰ ਉਮੀਦਵਾਰਾਂ ਵੱਲੋਂ ਸਰੀ ਸਥਿਤ ਮਹਾਰਾਣੀ ਬੈਂਕੁਇਟ ਹਾਲ ਵਿੱਚ ਇੱਕ ਭਰਵੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਪੁੱਜੇ ਉਨਾਂ ਦੇ ਹਮਾਇਤੀਆਂ ਅਤੇ ਜਾਣਕਾਰਾਂ ਨੇ ਉਹਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ ਇਸ ਮੌਕੇ ਤੇ ਆਪਣੀ ਸੰਖੇਪ ਤਕਰੀਰ ਦੌਰਾਨ ਮੇਅਰ ਉਮੀਦਵਾਰ ਅਤੇ ਉੱਘੇ ਵਕੀਲ ਹੋਨਵੀਰ ਰੰਧਾਵਾ ਨੇ ਵਾਅਦਾ ਕੀਤਾ ਉਹ ਅਤੇ ਉਨਾਂ ਦੀ ਸਲੇਟ ਦੇ ਉਮੀਦਵਾਰ ਜਿੱਤਣ ਚ ਕਾਮਯਾਬ ਹੁੰਦੇ ਹਨ ਤਾਂ ਉਹ ਸਰੀ ਵਾਸੀਆਂ ਲਈ ਲੁੜੀਦੀਆਂ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਉਣ ਦੇ ਨਾਲ ਨਾਲ ਕਤਲੋਗਾਰਤ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਿਣਗੇ ਇਸ ਮੌਕੇ ਤੇ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ,ਹਰਕੀਰਤ ਸਿੱਧੂ,ਮਨੂ ਸ਼ਰਮਾ ਨੇ ਵੀ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਸਰੀ ਦੀ ਸੱਤਾਧਾਰੀ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਇਸ ਵਾਰ ਕੰਸਰਵੇਟਿਵ ਸਲੇਟ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਪੁਰਜੋਰ ਅਪੀਲ ਕੀਤੀ ਅਖੀਰ ‘ਚ ਉਨਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਸੇਖੋਂ,ਗੁਰਦੀਪ ਸਿੰਘ ਖੁਰਾਨਾ, ਜੈਦੇਵ ਸਿੰਘ ਸ਼ਾਹ, ਬਲਕਾਰ ਸਿੰਘ ਕਲੇਰ, ਕਰਮਵੀਰ ਸਿੰਘ ਪੱਡਾ, ਅਮਨਦੀਪ ਸਿੰਘ, ਰੂਬਲ ਸਿੰਘ, ਬਲਵਿੰਦਰ ਸਿੰਘ ਰੰਧਾਵਾ, ਦਿਲਾਵਰ ਰੰਧਾਵਾ, ਰਾਜ ਸਿੰਘ ਪੰਨੂ ਆਦਿ ਪਤਵੰਤਿਆਂ ਸਮੇਤ ਵੱਡੀ ਗਿਣਤੀ ਚ ਸਮਰਥਕ ਹਾਜਰ ਸਨ
ਦੇਰ ਰਾਤ ਤੱਕ ਸਮਾਪਤ ਹੋਈ ਇਸ ਚੋਣ ਰੈਲੀ ਦੌਰਾਨ ਸਾਰਿਆਂ ਨੇ ਪਰੋਸੇ ਗਏ ਸਵਾਦਲੇ ਭੋਜਨ ਦਾ ਰਲ ਮਿਲ ਕੇ ਆਨੰਦ ਵੀ ਮਾਣਿਆ
