Sep 27, 2026

ਮਾਂਟਰੀਅਲ- ਕੈਨੇਡੀਅਨ ਸੂਬੇ ਕਿਊਬਕ ਦੀ ਰਾਜਧਾਨੀ ਮੌਂਟਰੀਲ ਕੋਲ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਉਸ ਵਿੱਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਅਨੁਸਾਰ ਸ਼ਾਮੀਂ ਹਾਦਸੇ ਦੀ ਸੂਚਨਾ ਮਿਲਣ ’ਤੇ ਜਦੋਂ ਉਹ ਅਤੇ ਬਚਾਅ ਦਲ ਦੇ ਮੈਂਬਰਾਂ ਨਾਲ ਮੌਕੇ ’ਤੇ ਪਹੁੰਚੇ ਤਾਂ ਹੈਲੀਕਾਪਟਰ ਨੂੰ ਅੱਗ ਲੱਗੀ ਹੋਈ ਸੀ।

ਬਚਾਅ ਦਲ ਨੇ ਅੱਗ ਬੁਝਾਉਣ ਦੇ ਯਤਨ ਕੀਤੇ ਪਰ ਉਦੋਂ ਤੱਕ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਹਾਦਸਾ ਮੌਂਟਰੀਆਲ ਦੇ ਦੱਖਣੀ ਪਾਸੇ ਸੇਂਟ ਬ੍ਰਿਗੇਡਵਿਲ ਕੋਲ ਹਾਈਵੇਅ 10 ਕੋਲ ਵਾਪਰਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਹ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਹਾਦਸਾਗ੍ਰਸਤ ਹੈਲੀਕਾਪਟਰ ਕਿੱਥੋਂ ਉੱਡਿਆ ਸੀ, ਇਸ ਨੇ ਕਿੱਥੇ ਜਾਣਾ ਸੀ ਅਤੇ ਇਹ ਕਿਸ ਕੰਪਨੀ ਨਾਲ ਸਬੰਧਤ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਚੱਲ ਰਹੀ ਹੈ।

featured-img

Leave a Reply

Your email address will not be published. Required fields are marked *