Oct 7, 2026

ਕਈ ਨਾਮਵਰ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ-
ਸਰੀ  (ਮਲਕੀਤ ਸਿੰਘ)- ਉਘੇ ਪੰਜਾਬੀ ਕਾਰੋਬਾਰੀ ਸ ਬਲਦੇਵ ਸਿੰਘ ਬਾਠ ਦੀ ਅਗਵਾਈ ਹੇਠ ਬਸੰਤ ਮੋਟਰਜ਼ ਸਰੀ  ਵੱਲੋਂ  35ਵਾਂ ਸਲਾਨਾ ਸਕਾਲਰਸ਼ਿਪ ਵੰਡ ਸਮਾਗਮ  ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਨੌਜਵਾਨ ਗਾਇਕ ਪੰਮਾ ਸੁਰਖਪੁਰੀਆ ਵੱਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ।  ਉਪਰੰਤ ਮਿ:ਮਿਕਸ ਵੱਲੋਂ ਕੈਨੇਡਾ ਦਾ ਕੌਮੀ ਗੀਤ ‘ਉ ਕੈਨੇਡਾ’ ਗਾਇਆ ਗਿਆ। ਉਪਰੰਤ ਵੱਖ -ਵੱਖ ਭਾਈਚਾਰੇ ਦੇ ਵਿਦਿਆਰਥੀਆਂ/ ਵਿਦਿਆਰਥਣਾ ਨੂੰ ਸਕਾਲਰਸ਼ਿਪ ਸਰਟੀਫਿਕੇਟ ਵੰਡਣ ਦੀ ਰਸਮ ਕਰਮਵਾਰ ਰਾਏ ਅਜੀਜ ਉਲਾ ਖਾਨ ਸਾਬਕਾ ਐਮ ਪੀ ਪਾਕਿਸਤਾਨ ਅਸੰਬਲੀ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ,ਪ੍ਰੋਫੈਸਰ ਕਸ਼ਮੀਰਾ ਸਿੰਘ, ਸੁੱਚਾ ਸਿੰਘ ਕਲੇਰ, ਬੀ ਐਸ ਘੁੰਮਣ, ਡਾ: ਸਟਾਲਨਜੀਤ ਸਿੰਘ ਗਿੱਲ, ਜਤਿੰਦਰ ਸਿੰਘ ਜੇ ਮਿਨਹਾਸ, ਰੇਡੀਓ ਹੋਸਟ ਵਿਜੇ ਸੈਣੀ ਵੱਲੋਂ ਨਿਭਾਈ ਗਈ। ਇਸ ਮੌਕੇ ਸ ਬਲਦੇਵ ਸਿੰਘ ਬਾਠ ਨੇ ਸੰਬੋਧਨ ਕਰਦਿਆਂ ਜਿਥੇ ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਉਥੇ ਉਘੀਆਂ ਹਸਤੀਆਂ ਅਤੇ ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਬਸੰਤ ਮੋਟਰਜ ਦਾ ਛੋਟਾ ਜਿਹਾ ਉਪਰਾਲਾ ਹੈ ਜੋ ਅਸੀ ਨੌਜਵਾਨ ਪੀੜੀ ਨੂੰ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ  ਉਹਨਾਂ ਨੂੰ ਸਕਾਲਰਸ਼ਿਪ ਰਾਹੀਂ  ਉਤਸ਼ਾਹਿਤ ਕਰਨ ਦਾ ਯਤਨ ਕਰਦੇ ਹਾਂ। ਉਹਨਾਂ ਦੱਸਿਆ ਕਿ ਇਸ ਵਾਰ 35ਵੇਂ ਸਕਾਲਰਸ਼ਿਪ ਵੰਡ ਸਮਾਗਮ ਦੌਰਾਨ 35 ਵੇ ਹਜ਼ਾਰ ਡਾਲਰ ਦੇ ਵਜੀਫੇ ਪ੍ਰਦਾਨ ਕਰਦਿਆਂ ਉਹ ਖੁਦ ਵੀ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਹੁਣ ਤੱਕ 146 ਵਿਦਿਆਰਥੀ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਤਹਿਤ 3 ਲੱਖ 60ਹਜਾਰ ਡਾਲਰ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨਾਂ ਇਹ ਵੀ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਪੰਜਾਬ ਦੇ ਵਿੱਚ ਵੀ ਅਜਿਹਾ ਪ੍ਰੋਗਰਾਮ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਹੋਰ ਕਿਹਾ ਕਿ ਬਸੰਤ ਮੋਟਰਜ਼ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਸਿੱਖਿਆ, ਚੰਗੇ ਮੌਕਿਆਂ ਰਾਹੀ ਨੌਜਵਾਨਾਂ ਦਾ ਸੁਨਹਿਰੀ  ਭਵਿਖ ਉਸਾਰਨ ਲਈ ਲਗਾਤਾਰ ਚੰਗੀ ਸੇਧ ਦੇਣ ਦੀ ਪਰੰਪਰਾ ਜਾਰੀ ਰਹੇਗੀ

ਇਸ ਮੌਕੇ ਤੇ ਹਾਜ਼ਰ ਸ਼ਖਸ਼ੀਅਤਾਂ ‘ਚ ਮੇਅਰ ਉਮੀਦਵਾਰ ਲਿੰਡਾ ਐਨਿਸ, ਐਨ ਡੀ ਪੀ ਉਮੀਦਵਾਰ ਸਾਹਿਬ ਸਿੰਘ ਥਿੰਦ, ਕੁਲਵਿੰਦਰ ਸੰਘੇੜਾ,ਗੁਰਜੰਟ ਸਿੰਘ ਸੰਧੂ, ਅੰਗਰੇਜ ਸਿੰਘ ਬਰਾੜ, ਸੁਰਜੀਤ ਸਿੰਘ ਮਾਧੋਪੁਰੀ, ਕੈਲ ਦੋਸਾਂਝ ਦੇ ਨਾਮ ਜ਼ਿਕਰਯੋਗ ਹਨ ।

Leave a Reply

Your email address will not be published. Required fields are marked *

error: Content is protected !!