Oct 8, 2026

ਸਰੀ ( ਅਮਰਜੀਤ ਸਿੰਘ ਬਰਾੜ)-  ਮਿਤੀ 4 ਅਕਤੂਬਰ-2026 ਦਿਨ  ਐਤਵਾਰ ਨੂੂੰ ਪਿੰਡ ਲਲਤੋਂ ਕਲਾਂ ਅਤੇ ਲੱਲਤੋਂ ਖੁਰਦ ਦੀ ਸੰਗਤ ਵਲੋਂ ਹਰ ਸਾਲ ਦੀ ਤਰਾਂ ਸਲਾਨਾ ਸਮਾਗਮ ਕਰਵਾਇਆ ਗਿਆ। ਸ਼ੁਕਰਵਾਰ ਨੂੰ ਅਖੰਡਪਾਠ ਸਹਿਬ ਆਰੰਭ ਕਰਵਾਏ ਗਏ ਅਤੇ ਬੀਬੀਆਂ ਵਲੋਂ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕੀਤੀ ਗਈ।ਸਮੂੰਹ ਸੰਗਤ ਦੇ ਸਹਿਯੋਗ ਨਾਲ ਤਿੰਨੇ ਦਿਨ ਸੇਵਾ ਕੀਤੀ ਗਈ।ਅੇੈਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾਂ ਨਾਲ ਕਰਵਾਈ ਗਈ।ਸ.ਬਲਵਿੰਦਰ ਸਿੰਘ ਬਿਲਾਸਪੁਰ ਨੇ ਸੰਗਤ ਦਾ ਧੰਨਵਾਦ ਕੀਤਾ ਅਤੇ ਸ.ਨਰਿੰਦਰ ਸਿੰਘ ਗਰੇਵਾਲ ਨੇ ਇਸ ਪ੍ਰੋਗਰਾਮ ਸਬੰਧੀ ਹੋਏ ਖਰਚ ਦੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਅਤੇ ਨਗਰ ਵਾਸੀਆਂ ਦਾ ਧਂੰਨਵਾਦ ਕੀਤਾ।  ਅਗਲੇ ਸਾਲ ਸਾਲ 2027 ਨੂੂੰ ਅਕਤੂਬਰ 1-2-3 ਨੂੰ ਸਾਲਾਨਾ ਪ੍ਰੋਗਰਾਮਾ ਕਰਵਾਏ ਜਾਣ ਦੀ ਜਾਣਕਾਰੀ ਦਿਤੀ ਗਈ ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਅਮਰਜੀਤ ਸਿੰਘ ਬਰਾੜ ਨੇ ਸੰਗਤ ਦਾ ਧੰਨਵਾਦ ਕੀਤਾ।

****ਧਾਲੀਵਾਲ ਪਰਿਵਾਰ ਵਲੋਂ ਕਾਕਾ ਅਵੀਰ ਸਿੰਘ ਧਾਲੀਵਾਲ ਦਾ ਪਹਿਲਾ ਜਨਮ ਦਿਨ ਮਨਾਇਆ –


ਸਰੀ ( ਅਮਰਜੀਤ ਸਿੰਘ ਬਰਾੜ)- -: ਬੀਤੇ ਦਿਨੀਂ ਕਾਕਾ ਅਵੀਰ ਸਿੰਘ ਧਾਲੀਵਾਲ ਸਪੁਤਰ ਸ.ਅਮਨਦੀਪ ਸਿੰਘ ਧਾਲੀਵਾਲ ਅਤੇ ਬੀਬਾ ਹਰਦੀਪ ਕੌਰ ਧਾਲੀਵਾਲ,ਪੋਤਰੇ ਸ.ਪਰਵਿੰਦਰ ਸਿੰਘ ਧਾਲੀਵਾਲ-ਗੁਰਮੀਤ ਕੌਰ ਧਾਲੀਵਾਲ ਕੌਰ, ਦੋਹਤਰੇ ਸ.ਕੁਲਦੀਪ ਸਿੰਘ ਗਿੱਲ-ਸਰਬਜੀਤ ਕੌਰ ਗਿੱਲ ਦਾ ਪਹਿਲਾ ਜਨਮ ਦਿਨ, ਗੁਰਦਵਾਰਾ ਸਹਿਬ ਵਿਖੇ ਮਨਾਇਆ ਗਿਆ।ਪਰਿਵਾਰ ਵਲੋਂ ਸੁਖਮਨੀ ਸਹਿਬ,ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਪਰਿਵਾਰ ਨੂੰ ਬੱਚੇ ਦਾ ਜਨਮ ਦਿਨ ਗੁਰੁ ਘਰ ਵਿਖੇ ਮਨਾਉਣ ਤੇ ਸਨਮਾਨ ਪਤਰ ਭੇਟ ਕੀਤਾ ਗਿਆ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

 

Leave a Reply

Your email address will not be published. Required fields are marked *