Oct 21, 2026

● ਮੇਅਰ ਜੌਰਜ਼ ਹਾਰਵੀ ਤੇ ਸਮੁੱਚੀ ਟੀਮ ਹੋਈ ਸਮਰਪਿਤ-

ਮਨਿੰਦਰ ਸਿੰਘ ਗਿੱਲ-
ਡੈਲਟਾ (ਕੈਨੇਡਾ)- ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤਿਆਂ ‘ਚ ਖਟਾਸ ਆਉਣ ਨਾਲ ਕੈਨੇਡਾ ਆਪਣੀ ਹੋਣੀ ਬਾਰੇ ਮੁੜ ਵਿਚਾਰ ਕਰ ਰਿਹਾ ਹੈ। ਜਿੱਥੇ ਕੈਨੇਡਾ ਕੁਦਰਤੀ ਸੋਮਿਆਂ ਨਾਲ ਮਾਲਾਮਾਲ ਦੇਸ਼ ਹੈ, ਜਿਸ ਵਿੱਚ ਖਣਿਜ ਪਦਾਰਥ ਅਤੇ ਤੇਲ ਦੇ ਬੇਮਿਸਾਲ ਭੰਡਾਰ ਮੌਜੂਦ ਹਨ ਪਰ ਜੇ ਕੈਨੇਡਾ ਨੇ ਆਪਣੇ ਇਹਨਾਂ ਕੁਦਰਤੀ ਸੋਮਿਆਂ ਦਾ ਫਾਇਦਾ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਆਪਣੇ ਇਸ ਕੁਦਰਤੀ ਦੌਲਤ ਨੂੰ ਏਸ਼ੀਆ ਦੀਆਂ ਮੰਡੀਆਂ ਵਿੱਚ ਪਹੁੰਚਾਉਣਾ ਹੋਵੇਗਾ, ਕਿਉਂਕਿ ਏਸ਼ੀਆ ਵਿੱਚ ਭਾਰਤ, ਚੀਨ, ਇੰਡੋਨੇਸ਼ੀਆ, ਫਿਲੀਪੀਨਸ ਆਦਿ ਮੁਲਕਾਂ ਨੂੰ ਆਇਲੈਂਡ ਗੈਸ ਦੀ ਭਾਰੀ ਲੋੜ ਹੈ। ਇਨ੍ਹਾਂ ਮੰਡੀਆਂ ਤੱਕ ਆਪਣੇ ਕੁਦਰਤੀ ਸੋਮਿਆਂ ਨੂੰ ਪਹੁੰਚਾਉਣ ਲਈ ਕੈਨੇਡਾ ਨੂੰ ਆਪਣੇ ਬੁਨਿਆਦੀ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਲਿਆਉਣੀਆਂ ਪੈਣਗੀਆਂ ਅਤੇ ਬੁਨਿਆਦੀ ਢਾਂਚਾ ਜਿਸ ਵਿੱਚ ਸੜਕਾਂ ਅਤੇ ਟਰਮੀਨਲ ਆਉਂਦੇ ਹੈ ਨੂੰ ਜੰਗੀ ਪੱਧਰ ਦੇ ਉੱਤੇ ਵਿਕਸਿਤ ਕਰਨਾ ਪਵੇਗਾ। ਇਹਨਾਂ ਹਾਲਾਤਾਂ ਵਿੱਚ ਸਿਟੀ ਆਫ ਡੈਲਟਾ ਜਿਸ ਵਿੱਚ ਇੱਕ ਬਹੁਤ ਵਿਸ਼ਾਲ ਪੋਰਟ ਆ ਜਾਂਦਾ ਹੈ ਜੋ ਕੈਨੇਡਾ ਦੇ ਵਿਕਾਸ  ਵਿੱਚ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ। ਡੈਲਟਾ ਅਤੇ ਸਰੀ ਕੈਨੇਡਾ ਲਈ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਲਾਂਘਾ ਹਨ ਇਸ ਲਈ ਸਿਟੀ ਆਫ ਡੈਲਟਾ ਦੇ ਵਿੱਚ ਇੱਕ ਅਜਿਹੀ ਸਿਟੀ ਸਰਕਾਰ ਹੋਣੀ ਜਰੂਰੀ ਹੈ, ਜੋ ਪ੍ਰਧਾਨ ਮੰਤਰੀ ਕਾਰਨੀ ਦੇ ਵਿਕਾਸ ਮੁਖੀ ਏਜੰਡੇ ਨਾਲ ਕਦਮ ਨਾਲ ਕਦਮ ਮਿਲਾਵੇ ਅਤੇ ਇਸ ਨਜ਼ਰੀਏ ਨੂੰ ਸਾਕਾਰ ਕਰਨ ਵਿੱਚ ਆਪਣਾ ਭਰਪੂਰ ਰੋਲ ਅਦਾ ਕਰ ਸਕੇ। ਡੈਲਟਾ ਦੇ ਮੌਜੂਦਾ ਮੇਅਰ ਜੋਰਜ ਹਾਰਵੀ ਅਤੇ ਉਹਨਾਂ ਦੀ ਅਚੀਵਿੰਗ ਫੋਰ ਡੈਲਟਾ ਟੀਮ ਇਹ ਕਾਰਜ ਪੂਰਾ ਕਰਨ ਦੀ ਸਮਰੱਥਾ ਰੱਖਦੀ ਹੈ ਕਿਉਂਕਿ ਮੇਅਰ ਜੋਰਜ ਹਾਰਵੀ ਵੀ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਜਿੰਮੇਵਾਰ ਅਹੁਦਿਆਂ ‘ਤੇ ਸੇਵਾਵਾਂ ਨਿਭਾਉਂਦੇ ਆਏ ਹਨ। ਜਿੱਥੇ ਉਹ ਸਿਟੀ ਆਫ ਡੈਲਟਾ ਦੇ ਸਿਟੀ ਮੈਨੇਜਰ ਵੀ ਰਹੇ ਹਨ ਉਥੇ ਪਿਛਲੇ ਲੰਮੇ ਅਰਸੇ ਤੋਂ ਸਿਟੀ ਦੇ ਮੇਅਰ ਵੀ ਬਣੇ ਹੋਏ ਹਨ। ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਅਨੇਕਾਂ ਅਜਿਹੇ ਕੰਮ ਕੀਤੇ ਹਨ ਜਿਸ ਦੀ ਚੌਤਰਫਾ ਸ਼ਲਾਘਾ ਹੋਈ ਹੈ।
ਡੈਲਟਾ ਪੋਰਟ ਦੀ ਸਮਰੱਥਾ ਹੁਣ ਫੈਡਰਲ ਸਰਕਾਰ ਵੱਲੋਂ ਦੁਗਣੀ ਕੀਤੀ ਜਾ ਰਹੀ ਹੈ ਜੋ ਪ੍ਰੋਜੈਕਟ ਨਾ ਸਿਰਫ ਕੈਨੇਡਾ ਬਲਕਿ ਸਾਰੇ ਲੋਅਰ ਮੈਨਲੈਂਡ ਲਈ ਇੱਕ ਵਰਦਾਨ ਸਾਬਤ ਹੋਵੇਗਾ। ਇਸ ਪ੍ਰੋਜੈਕਟ ਦੇ ਵਿੱਚ ਮੇਅਰ ਜੋਰਜ ਹਾਰਵੀ ਦੀ ਸਰਕਾਰ ਨੇ ਕਾਬਲੇ ਤਾਰੀਫ ਰੋਲ ਅਦਾ ਕੀਤਾ ਹੈ। ਜਿੱਥੇ ਉਹਨਾਂ ਨੇ ਫੈਡਰਲ ਸਰਕਾਰ ਦਾ ਹਰੇਕ ਕਦਮ ਉੱਤੇ ਭਰਪੂਰ ਸਹਿਯੋਗ ਕਰਕੇ ਇਹ ਨਿਸ਼ਚਿਤ ਬਣਾਇਆ ਕਿ ਇਹ ਸਾਰੇ ਖਿੱਤੇ ਦੀ ਦਿਸ਼ਾ ਬਦਲ ਦੇਣ ਦੀ ਸਮਰੱਥਾ ਰੱਖਣ ਵਾਲਾ ਪ੍ਰੋਜੈਕਟ ਕਾਮਯਾਬੀ ਨਾਲ ਸ਼ੁਰੂ ਕੀਤਾ ਜਾ ਸਕੇ ਅਤੇ ਭਵਿੱਖ ਦੇ ਵਿੱਚ ਕੋਈ ਅੜਚਣ ਇਸ ਕੰਮ ਦੇ ਵਿੱਚ ਨਾ ਆਵੇ। ਡੈਲਟਾ ਸ਼ਹਿਰ ਬੜੀ ਹੀ ਵੰਨ ਸੁਵੰਨਤਾ ਵਾਲਾ ਸ਼ਹਿਰ ਹੈ ਜਿੱਥੇ ਨੌਰਥ ਡੈਲਟਾ, ਟਵਾਸਨ ਅਤੇ ਲੈਡਨਰ ਪ੍ਰਮੁੱਖ ਖਿੱਤੇ ਹਨ। ਮੇਅਰ ਜੋਰਜ ਹਾਰਵੀ ਨੇ ਇਹਨਾਂ ਤਿੰਨੇ ਖਿੱਤਿਆਂ ਵਿੱਚ ਬਰਾਬਰ ਵਿਕਾਸ ਕਰਵਾਇਆ ਹੈ ਅਤੇ ਲੋਕਾਂ ਦੀਆਂ ਲੋੜਾਂ ਨੂੰ ਹਮੇਸ਼ਾ ਅੱਗੇ ਰੱਖਿਆ ਹੈ। ਜਿੱਥੇ ਸਕੋਟ ਰੋਡ ਦੇ ਨਾਲ ਲੱਗਦੇ ਸਾਰੇ ਖਿੱਤੇ ਨੂੰ ਇੱਕ ਡਿਵੈਲਪਮੈਂਟ ਕੋਰੀਡੋਰ ਦੇ ਵਿੱਚ ਤਬਦੀਲ ਕਰ ਦੇਣ ਦਾ ਪ੍ਰੋਗਰਾਮ ਮੇਅਰ ਹਾਰਵੀ ਲੈ ਕੇ ਆਏ ਹਨ ਉੱਥੇ ਸਕਾਟ ਰੋਡ ਦੇ ਨਾਲ ਲੱਗਦੇ ਇਲਾਕੇ ਵਿੱਚ ਸੰਘਣੀ ਵਸੋਂ ਵਾਲੇ ਹਾਈਰਾਈਜ ਇਮਾਰਤਾਂ ਅਤੇ ਹੋਰ ਸੁੰਦਰ ਇਮਾਰਤਾਂ ਲਿਆਂਦੀਆਂ ਜਾਣਗੀਆਂ। ਹਾਰਵੀ ਦੇ ਯਤਨਾਂ ਸਦਕਾ ਛੋਟੇ ਬਿਜ਼ਨਸ ਨੂੰ ਰਾਹਤ ਦੇਣ ਦੇ ਲਈ ਕਾਫੀ ਸਾਰੀਆਂ ਰਿਟੇਲ ਸਪੇਸ ਵੀ ਕ੍ਰੀਏਟ ਹੋਣਗੀਆਂ ਜਿਸ ਨਾਲ ਡੈਲਟਾ ਵਿੱਚ ਚਾਹੇ ਉਹ ਬਿਲਡਰ ਭਾਈਚਾਰਾ ਹੋਵੇ, ਚਾਹੇ ਉਹ ਪ੍ਰੋਪਰਟੀ ਓਨਰ ਹੋਣ ਜਾਂ ਫਸਟ ਟਾਈਮ ਹੋਮ ਬਾਇਰ ਹੋਣ ਸਾਰਿਆਂ ਦਾ ਹੀ ਫਾਇਦਾ ਹੋਵੇਗਾ ਅਤੇ ਛੋਟੇ ਬਿਜਨਸ ਨੂੰ ਆਪਣਾ ਬਿਜਨਸ ਚਲਾਉਣ ਦੇ ਲਈ ਕਮਰਸ਼ੀਅਲ ਜਗ੍ਹਾ ਪ੍ਰਾਪਤ ਹੋਵੇਗੀ। ਜਿਸਦੀ ਕਿ ਭਾਰੀ ਕਿੱਲਤ ਸਾਰੇ ਹੀ ਲੋਅਰ ਮੇਨਲੈਂਡ ਵਿੱਚ ਦੇਖਣ ਨੂੰ ਮਿਲਦੀ ਹੈ।
ਮੇਅਰ ਜੋਰਜ ਹਾਰਵੀ ਨੇ ਸਾਡੇ ਬੱਚਿਆਂ ਦੇ ਵਿੱਚ ਵਧ ਰਹੇ ਡਰੱਗ ਅਤੇ ਜੁਰਮ ਦੇ ਪ੍ਰਕੋਪ ਨੂੰ ਘਟਾਉਣ ਦੇ ਲਈ ਬਹੁਤ ਮਹੱਤਵਪੂਰਨ ਉਪਰਾਲੇ ਕੀਤੇ ਹਨ। ਜਿੱਥੇ ਹਰੇਕ ਸਕੂਲ ਦੇ ਨਾਲ ਡੈਲਟਾ ਪੁਲਿਸ ਦਾ ਇੱਕ ਲਾਇਨ ਆਫਿਸਰ ਮੌਜੂਦ ਹੁੰਦਾ ਹੈ ਤਾਂ ਕਿ ਬੱਚਿਆਂ ਤੱਕ ਪਹੁੰਚ ਕਰਨ ਵਾਲੇ ਗਲਤ ਅਨਸਰਾਂ ਤੇ ਨਿਗਾਹ ਰੱਖ ਸਕੇ। ਇਸ ਦੇ ਨਾਲ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਬਹੁਤ ਸਾਰੀਆਂ ਖੇਡ ਸੁਵਿਧਾਵਾਂ ਜਿਮ ਅਤੇ ਕਮਿਊਨਟੀ ਸੈਂਟਰ ਵਿੱਚ ਹੋਰ ਮੁਹਈਆ ਸੁਵਿਧਾਵਾਂ ਫਰੀ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਉਹ ਆਪਣਾ ਸਮਾਂ ਅਤੇ ਊਰਜਾ ਸਹੀ ਪਾਸੇ ਲਗਾਉਣ ਅਤੇ ਗਲਤ ਆਸਰਾਂ ਦੇ ਅੜਿਕੇ ਨਾ ਚੜਨ। ਇਸੇ ਤਰ੍ਹਾਂ 75 ਸਾਲਾਂ ਨੂੰ ਢੁੱਕੇ ਬਜ਼ੁਰਗਾਂ ਲਈ ਵੀ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਸੁਵਿਧਾਵਾਂ ਕਮਿਊਨਿਟੀ ਸੈਂਟਰ ਵਿੱਚ ਮੁਫਤ ਕੀਤੀਆਂ ਗਈਆਂ ਹਨ। ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੇਅਰ ਜੋਰਜ ਹਾਰਵੀ ਨੇ ਸਮਾਜ ਦੇ ਹਰੇਕ ਤਬਕੇ ਲਈ ਜੀਅ ਤੋੜਕੇ ਕੰਮ ਕੀਤਾ ਹੈ।
ਜੇ ਗੱਲ ਪੰਜਾਬੀ ਭਾਈਚਾਰੇ ਦੀ ਕਰੀਏ ਤਾਂ ਜੋਰਜ ਹਾਰਵੀ ਦਾ ਪੰਜਾਬੀ ਭਾਈਚਾਰੇ ਨਾਲ ਅਟੁੱਟ ਰਿਸ਼ਤਾ ਹੈ। ਪੰਜਾਬੀ ਭਾਈਚਾਰੇ ਨੂੰ ਡੈਲਟਾ ਦੀ ਕਾਉਂਸਲ ਦੇ ਵਿੱਚ ਬਣਦੀ ਨੁਮਾਇੰਦਗੀ ਵੀ ਮੇਅਰ ਜਾਰਜ ਹਾਰਵੀ ਨੇ ਦਿੱਤੀ ਹੈ, ਜਿਸ ਵਿੱਚ ਕੌਂਸਲਰ ਜੈਸੀ ਦੁਸਾਂਝ ਬਹੁਤ ਚੰਗੀਆਂ ਸੇਵਾਵਾਂ ਨਿਭਾ ਰਹੇ ਹਨ। ਮਿਹਰ ਜੋਰਜ ਹਾਰਵੀ ਦੀ ਕੌਂਸਲ ਨੇ ਪੰਜਾਬੀ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਡੈਲਟਾ ਵਿੱਚ ਅਸਤਘਾਟ ਦਾ ਨਿਰਮਾਣ ਕਰਵਾਇਆ ਹੈ ਤਾਂ ਜੋ ਸਿੱਖ ਅਤੇ ਹਿੰਦੂ ਭਾਈਚਾਰਾ ਆਪਣੇ ਸਕੇ ਸਬੰਧੀਆਂ ਨੂੰ ਡੈਲਟਾ ਦੇ ਵਿੱਚ ਹੀ ਅੰਤਿਮ ਵਿਦਾਈ ਦੇ ਸਕੇ। ਇਸ ਦੇ ਨਾਲ ਨਾਲ ਉਹਨਾਂ ਨੇ ਫਾਈਬਰ ਸੂਨਰ ਹੋਮ ਜੋ ਕਿ ਸਾਰੇ ਹੀ ਲੋਅਰ ਮੇਨਲੈਂਡ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ ਕਿਰਿਆ ਕਰਮ ਲਈ ਉਸਦੀ ਪਾਰਕਿੰਗ ਸਮੱਸਿਆ ਦਾ ਵੀ ਨਿਵਾਰਨ ਕੀਤਾ ਹੈ ਅਤੇ ਪਾਰਕਿੰਗ ਦੇ ਲਈ ਹੋਰ ਜਗ੍ਹਾ ਮੁਹਈਆ ਕਰਵਾਈ ਹੈ
ਮੇਅਰ ਹਾਰਵੀ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਪਾਰਕਾਂ ਅਤੇ ਕਮਿਊਨਿਟੀ ਸੈਂਟਰਾਂ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦੀ ਅਗਵਾਈ ਵਿੱਚ ਪਾਰਕਾਂ ਦੇ ਵਿੱਚ ਬੈਂਚ, ਪਿਕਨਿਕ ਸੈਲਟਰ ਅਤੇ ਪੈਖਾਨੇ ਲਗਵਾਏ ਗਏ ਹਨ ਜਿਸ ਨਾਲ ਕਿ ਪਾਰਕਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਬਜ਼ੁਰਗਾਂ ਨੂੰ ਕਾਫੀ ਸੁਵਿਧਾ ਮਿਲੀ ਹੈ। ਸਮੁੱਚੇ ਤੌਰ ਉਤੇ ਡੈਲਟਾ ਦਾ ਸੁੰਦਰੀਕਰਨ ਕੀਤਾ ਗਿਆ ਹੈ ਜਿਸ ਦੇ ਵਿੱਚ ਚੌਂਕ ਚੁਰਾਹਿਆਂ ਦਾ ਵਿਕਾਸ ਅਤੇ ਉਥੇ ਫੁੱਲ ਲਗਾ ਕੇ ਉਹਨਾਂ ਨੂੰ ਸੁੰਦਰ ਦਿਖ ਦਿੱਤੀ ਗਈ ਹੈ। ਮੇਅਰ ਜਾਰਜ ਹਾਰਵੀ ਨੂੰ ਆਪਣੇ ਪਿਛਲੇ ਕਾਰਜਕਾਲ ਵਿੱਚ ਸਿਆਸੀ ਉਥਲ ਪੁਥਲ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਨਾਲ ਉਹਨਾਂ ਵੱਲੋਂ ਕਰਾਏ ਜਾਣ ਵਾਲੇ ਕੰਮਾਂ ਵਿੱਚ ਵਿਘਨ ਪਾਉਣ ਦੀ ਵੀ ਕੋਸ਼ਿਸ਼ ਹੋਈ। ਜਾਰਜ ਹਾਰਵੀ ਦੀ ਸਲੇਟ ਉੱਤੇ ਚੁਣ ਕੇ ਕਾਉਂਸਲਰ ਬਣੇ ਡਿਲਨ ਕਰੂਗਰ, ਜਾਰਜ ਹਾਰਵੀ ਤੋਂ ਆਪਣੀ ਸਿਆਸੀ ਮਹੱਤਵ ਕਾਂਸ਼ਾ ਕਰਕੇ ਬਾਗੀ ਹੋ ਗਏ ਅਤੇ ਉਹਨਾਂ ਦੀ ਅੱਖ ਮੇਅਰ ਦੀ ਕੁਰਸੀ ਉੱਤੇ ਸੀ, ਜਿਸ ਕਾਰਨ ਜੋਰਜ ਹਾਰਵੀ ਵੱਲੋਂ ਮਿਥੇ ਹੋਏ ਕਈ ਕੰਮ ਸਿਆਸੀ ਰਸਾਕਸ਼ੀ ਦੀ ਭੇਂਟ ਚੜ ਗਏ। ਇਸ ਵਾਰ ਜੇ ਮਿਹਰ ਹਾਰਵੀ ਨੂੰ ਦੁਬਾਰਾ ਮੌਕਾ ਮਿਲਦਾ ਹੈ ਤਾਂ ਉਹ ਇੱਕ ਬਹੁਮਤ ਵਾਲੀ ਸਲੇਟ ਨਾਲ ਲੈ ਕੇ ਅੱਗੇ ਵਧਣਗੇ ਅਤੇ ਪਿਛਲੇ ਸਮੇਂ ਵਿੱਚ ਰੁਕੇ ਹੋਏ ਕੰਮਾਂ ਨੂੰ ਵੀ ਨੇਪਰੇ ਚਾੜਨਗੇ। ਇਹਨਾਂ ਸਾਰੇ ਹੀ ਕੰਮਾਂ ਨੂੰ ਮੁੱਖ ਰੱਖਦੇ ਹੋਏ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕੀ ਮੇਅਰ ਜੋਰਜ ਹਾਰਵੀ ਆਪਣੇ ਸਿਆਸੀ ਵਿਰੋਧੀ ਦੇ ਮੁਕਾਬਲੇ ਕਿਤੇ ਜਿਆਦਾ ਤਜਰਬੇਕਾਰ ਦੂਰਅੰਦੇਸ਼ ਅਤੇ ਵਿਕਾਸ ਮੁਖੀ ਆਗੂ ਹਨ ਅਤੇ ਡੈਲਟਾ ਦੇ ਚੌਤਰਫੇ ਵਿਕਾਸ ਦੇ ਲਈ ਆਉਣ ਵਾਲੇ ਚਾਰ ਸਾਲਾਂ ਵਿੱਚ ਵੀ ਸਾਨੂੰ ਮੇਅਰ ਜੋਰਜ ਹਾਰਵੀ ਅਤੇ ਉਹਨਾਂ ਦੀ ਅਚੀਵਿੰਗ ਫਾਰ ਡੈਲਟਾ ਸਲੇਟ ਨੂੰ ਇੱਕ ਮੌਕਾ ਹੋਰ ਦੇਣਾ ਬਣਦਾ ਹੈ ਤਾਂ ਜੋ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇ ਅਤੇ ਇਸ ਦੇ ਵਿੱਚ ਕੋਈ ਵਿਘਨ ਵੀ ਨਾ ਪਵੇ।

ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

Leave a Reply

Your email address will not be published. Required fields are marked *