Oct 21, 2026

ਮਿਸ਼ਨ ਗੁਰਸਿੱਖ ਸੁਸਾਇਟੀ ਵਲੋਂ ਮਿਸ਼ਨ ਗੁਰੂ ਘਰ ਵਿਚ ਸਮਾਗਮ-

ਮਿਸ਼ਨ- ਬੀਤੇ ਸ਼ਨੀਵਾਰ ਨੂੁੰ ਮਿਸ਼ਨ ਤੋਂ ਬਿਨਾਂ ਮੁਕਾਬਲਾ ਮੇਅਰ ਚੁਣੇ ਗਏ ਜੈਗ ਗਿੱਲ ਦੇ ਮਾਣ ਵਿਚ ਮਿਸ਼ਨ ਗੁਰਦੁਆਰਾ ਸੁਸਾਇਟੀ ਵਲੋਂ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਐਬਸਫੋਰਡ ਮਿਸ਼ਨ ਤੋਂ ਸੈਂਟਰ ਬੀਸੀ ਦੀ ਉਮੀਦਵਾਰ ਲਖਵਿੰਦਰ ਕੌਰ ਝੱਜ ਨੇ ਮੰਚ ਦੀ ਕਾਰਵਾਈ ਚਲਾਉਂਦਿਆਂ ਮਿਊਂਸਪਲ ਤੇ ਸੂਬਾਈ ਚੋਣਾਂ ਵਿਚ ਚੋਣਾਂ ਲੜ ਰਹੇ ਵੱਖ ਵੱਖ ਉਮੀਦਵਾਰਾਂ ਅਤੇ ਕਮਿਊਨਿਟੀ ਆਗੂਆਂ ਨੂੰ ਮੰਚ ਤੇ ਬੋਲਣ ਦਾ ਸੱਦਾ ਦਿੱਤਾ ਜਿਹਨਾਂ ਨੇ ਜੈਗ ਗਿੱਲ ਦੇ ਮਿਸ਼ਨ ਦਾ ਮੇਅਰ ਚੁਣੇ ਜਾਣ ਨੂੰ ਇਤਿਹਾਸਕ ਘਟਨਾ ਦਸਦਿਆਂ ਜੈਗ ਗਿੱਲ ਨੂੰ ਵਧਾਈਆਂ ਦਿੱਤੀਆਂ। ਬੁਲਾਰਿਆਂ ਨੇ ਜੈਗ ਗਿੱਲ ਵਰਗੇ ਨੌਜਵਾਨ ਆਗੂ ਦਾ ਇਕ ਬਹੁਗਿਣਤੀ ਵਾਈਟ ਭਾਈਚਾਰੇ ਵਾਲੇ ਸ਼ਹਿਰ ਦਾ ਮੇਅਰ ਬਣਨਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਦੱਸਿਆ ਉਥੇ ਉਮੀਦ ਪ੍ਰਗਟ ਕੀਤੀ ਕਿ ਉਹ ਸ਼ਹਿਰ ਦੀ ਤਰੱਕੀ ਤੇ ਵਿਕਾਸ ਲਈ ਕੋਈ ਨਵਾਂ ਕਰਨਗੇ। ਇਸ ਮੌਕੇ ਮੇਅਰ ਜੈਗ ਗਿੱਲ ਨੇ ਗੁਰਦੁਆਰਾ ਕਮੇਟੀ ਅਤੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਦੇ ਸਾਹਮਣੇ ਹੁਣ ਸ਼ਹਿਰ ਲਈ ਕੁਝ ਨਿਵੇਕਲਾ ਤੇ ਬੇਹਤਰ ਕਰਨਾ ਇਕ ਚੁਣੌਤੀ ਵਾਂਗ ਹੈ। ਉਹਨਾਂ ਕਿਹਾ ਕਿ ਕੁਝ ਕਰਨ ਨਾਲ ਹੀ ਪੰਜਾਬੀ ਭਾਈਚਾਰੇ ਦੇ ਸਨਮਾਨ ਵਿਚ ਅਸਲ ਵਾਧਾ ਹੋ ਸਕਦਾ ਹੈ। ਇਸ ਮੌਕੇ ਮੁਖ ਬੁਲਾਰਿਆਂ ਵਿਚ ਸਾਬਕਾ ਐਮ ਪੀ ਜਤੀ ਸਿੱਧੂ, ਐਬਸਫੋਰਡ ਤੋਂ ਮੇਅਰ ਉਮੀਦਵਾਰ ਸੁੱਖੀ ਧਾਮੀ, ਕੌਂਸਲਰ ਉਮੀਦਵਾਰ ਪ੍ਰੀਤ ਰਾਏ, ਸੈਂਟਰ ਬੀ ਸੀ ਦੇ ਐਬਸਫੋਰਡ ਵੈਸਟ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਚਾਹਲ, ਮਿਸ਼ਨ ਤੋਂ ਉਮੀਦਵਾਰ ਜੈਸ਼ ਬੈਂਸ, ਸ਼ਿਵ ਰਾਏ,  ਸਕੂਲ ਟਰੱਸਟੀ ਉਮੀਦਵਾਰ ਅਰਸ਼ ਕਲੇਰ, ਰਾਜਵਿੰਦਰ ਸਿੰਘ ਸੰਧੂ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਸਮਰ ਬਰਾੜ,ਜੁਗਰਾਜ ਸਿੰਘ ਗਰਚਾ, ਜਗਦੇਵ ਸਿੰਘ ਮੱਖਣ, ਮਨਜਿੰਦਰ ਸਿੰਘ ਗਿੱਲ, ਪਿਆਰਾ ਸਿੰਘ ਢਿੱਲੋਂ, ਬਚਿੱਤਰ ਸਿੰਘ ਗਿੱਲ, ਅਮਰਜੀਤ ਸਿੰਘ ਝੱਜ ਤੇ ਹੋਰ ਸ਼ਾਮਿਲ ਸਨ। ਇਸ ਮੌਕੇ ਗੁਰਦੁਆਰਾ ਕਮੇਟੀ ਅਤੇ ਭਾਈਚਾਰੇ ਦੇ ਪਤਵੰਤੇ ਸੱਜਣਾ ਵਲੋਂ ਮੇਅਰ ਜੈਗ ਗਿਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੈਗ ਗਿੱਲ ਦੇ ਪਿਤਾ ਸ ਪਰਮਜੀਤ ਸਿੰਘ ਗਿੱਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *