Nov 13, 2026

ਵਿੰਨੀਪੈਗ ( ਸ਼ਰਮਾ)-ਵੈਦਿਕ ਸਨਾਤਨ ਧਰਮ ਮੰਦਿਰ ਐਂਡ ਕਲਚਰਲ ਸੈਂਟਰ ਇੰਕ ਵਲੋਂ ਹਿੰਦੂ ਕਮਿਊਨਿਟੀ ਵਿੰਨੀਪੈਗ ਦੇ ਸਹਿਯੋਗ ਨਾਲ ਨਵਰਾਤਰੀ ਸਪੈਸ਼ਲ ਚੌਥਾ ਮਾਤਾ ਦਾ ਜਾਗਰਣ 17 ਅਕਤੂਬਰ ਦਿਨ ਸ਼ਨੀਵਾਰ ਨੂੰ ਦਸਮੇਸ਼ ਸਕੂਲ ਵਿੰਨੀਪੈਗ ਵਿਖੇ 105 ਹੋਮ ਰੋਡ ਵੈਸਟ ਸੇਂਟ ਪੌਲ ਵਿਖੇ ਹੋਵੇਗਾ। ਇਸ ਮੌਕੇ ਮਾਤਾ ਜਾਨਕੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਇਹ ਜਾਗਰਣ ਵਿੰਨੀਪੈਗ ਜਾਗਰਣ ਗਰੁੱਪ ਵਲੋਂ ਕੀਤਾ ਜਾਵੇਗਾ ਤੇ ਹੋਰ ਗੀਤ ਸੰਗੀਤ ਪ੍ਰੋਗਰਾਮ ਵੀ ਹੋਣਗੇ। ਸੰਗਤਾਂ ਲਈ ਖੁੱਲੇ ਭੰਡਾਰੇ ਵਰਤਾਏ ਜਾਣਗੇ। ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ ਫੋਨ ਨੰਬਰ 204-955-8396 ਜਾਂ ਸੰਜੇ ਸ਼ਾਰਧਾ ਨਾਲ ਫੋਨ ਨੰਬਰ 204 952-5811 ਤੇ ਸੰਪਰਕ ਕੀਤਾ ਜਾ ਸਕਦਾ ਹੈ।