Oct 23, 2026

ਵੈਨਕੂਵਰ,22 ਅਕਤੂਬਰ (ਮਲਕੀਤ ਸਿੰਘ)- ਦੇਸ਼ ਵਿਦੇਸ਼ਾਂ ‘ਚ ਮਹਾਨ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਗਦਰੀ ਬਾਬਿਆਂ ਦੀ ਯਾਦ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਿਉਂਦਾ ਰੱਖਣ ਲਈ ਪਿਛਲੇ 37 ਸਾਲ ਤੋਂ ਯਤਨਸ਼ੀਲ ਉੱਘੇ ਸਮਾਜ ਸੇਵੀ ਅਤੇ ਸਰੀ ਨੌਰਥ ਵਿਧਾਨ ਸਭਾ ਹਲਕੇ ਤੋਂ  ਐਨ.ਡੀ.ਪੀ.ਉਮੀਦਵਾਰ ਸਾਹਿਬ ਸਿੰਘ ਥਿੰਦ ਨੇ ਦਾਅਵਾ ਕੀਤਾ ਹੈ ਕਿ ਐਨ.ਡੀ.ਪੀ ਨੇ ਹਮੇਸ਼ਾ ਤੋਂ ਹੀ ਆਮ ਲੋਕਾਂ ਨੂੰ ਸੂਈ ਧਾਗੇ ਵਾਂਗੂ ਜੋੜਨ ਦਾ ਰੋਲ ਨਿਭਾਇਆ ਹੈ ਜਦੋਂ ਕਿ ਇਸ ਦੀਆ ਵਿਰੋਧੀ ਪਾਰਟੀਆਂ ਨੇ ਕੈਂਚੀ ਵਾਂਗੂੰ ਲੋਕਾਂ ਨੂੰ ਕੱਟਣ ਦਾ ਕੰਮ ਕੀਤਾ ਹੈ  ਅੱਜ ਆਪਣੀ ਚੋਣ ਮੁਹਿੰਮ ਦੌਰਾਨ ਵੱਖ ਵੱਖ ਘਰਾਂ ‘ਚ ਸੈਂਕੜੇ ਵੋਟਰਾਂ ਨਾਲ ਸੰਪਰਕ ਕਰਨ ਉਪਰੰਤ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ ਕਿਹਾ ਕਿ ਉਨਾਂ ਨੂੰ ਆਮ ਲੋਕਾਂ ਤੋਂ  ਭਰਪੂਰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਜਿਸ ਕਾਰਨ ਉਨਾਂ ਦੀ ਜਿੱਤ ਹੋਣੀ ਯਕੀਨੀ ਹੈ  ਉਨਾਂ ਅੱਗੇ ਕਿਹਾ ਕਿ ਉਹ ਗਦਰੀ ਬਾਬਿਆਂ ਅਤੇ ਆਜ਼ਾਦੀ ਘੁਲਾਟੀਆਂ ਦੀ ਯਾਦ ਨੂੰ  ਵਿਦੇਸ਼ਾਂ ਦੀ ਧਰਤੀ ਤੇ ਕਾਇਮ ਰੱਖਣ  ਲਈ ਪਹਿਲਾਂ ਵਾਂਗ ਹੀ ਯਤਨਸ਼ੀਲ ਰਹਿਣਗੇ
ਉਨਾਂ ਅੱਗੇ ਕਿਹਾ ਕਿ ਜੇਕਰ ਉਹ ਵਿਧਾਇਕ ਚੁਣੇ ਜਾਂਦੇ ਹਨ ਉਨਾਂ ਦੇ ਪਲੇਠੇ ਕੰਮਾਂ ‘ਚ ਨਸ਼ਿਆਂ ਦੀ ਰੋਕਥਾਮ,ਸਿਹਤ ਸਹੂਲਤਾਂ ਦੀ ਘਾਟ ਨੂੰ ਦੂਰ ਕਰਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣਾ  ਮੁੱਖ ਤਰਜੀਹ ਹੋਵੇਗੀ।
ਉਨਾਂ ਇਹ ਵੀ ਦਾਅਵਾ ਕੀਤਾ ਕਿ ਐਨ.ਡੀ.ਪੀ ਦੇ ਯਤਨਾ ਸਦਕਾ ਹੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਅਖੀਰ ‘ਚ ਥਿੰਦ ਨੇ ਇਹ ਵੀ ਕਿਹਾ ਕਿ ਜਿਵੇਂ ਆਮ ਲੋਕਾਂ ਦੇ ਸਹਿਯੋਗ ਅਤੇ ਉਨਾਂ ਦੀ ਟੀਮ ਦੇ ਅਣਥੱਕ ਯਤਨਾ ਸਦਕਾ ਕਾਮਾਂਗਾਟਾਮਾਰੂ ਮੁੱਦੇ ਤੇ ਕੈਨੇਡੀਅਨ ਸਰਕਾਰ ਤੋਂ ਮਾਫੀ ਮੰਗਵਾਈ ਗਈ ਸੀ,ਠੀਕ ਇਸੇ ਹੀ ਤਰ੍ਹਾਂ ਉਹ ਭਵਿੱਖ ਵਿੱਚ ਵੀ ਅਜਿਹੇ ਸਾਂਝੇ ਕੰਮਾਂ ਲਈ ਯਤਨਸ਼ੀਲ ਰਹਿਣਗੇ
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਸਪਾਲ ਥਿੰਦ, ਰਮਿੰਦਰਜੀਤ ਧਾਮੀ, ਕਰਨਜੀਤ ਬੈਂਸ, ਬੱਬੂ ਗਿੱਲ,ਹਰਪ੍ਰੀਤ ਸਿੰਘ, ਅਤੇ  ਸੰਦੀਪ ਸਿੰਘ ਤੂਰ ਆਦਿ ਵੀ ਹਾਜ਼ਰ ਸਨ।
ਕੈਪਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਹਿਬ ਸਿੰਘ ਥਿੰਦ ਅਤੇ ਉਨਾਂ ਨੇ ਦਫਤਰ ਵਿੱਚ ਇਕੱਤਰ ਹੋਏ ਉਨਾਂ ਦੇ ਸਮਰਥਕ।

Leave a Reply

Your email address will not be published. Required fields are marked *