Oct 23, 2026

ਸਰੀ ( ਦੇ ਪ੍ਰ ਬਿ)-  ਗਿੱਲਫੋਰਡ ਤੋਂ ਕੰਸਰਵੇਟਿਵ ਉਮੀਦਵਾਰ ਗੈਰੀ ਥਿੰਦ ਤੇ ਹੱਕ ਵਿਚ ਉਹਨਾਂ ਤੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਲੋਂ ਜ਼ੋਰਦਾਰ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਬੀਤੇ ਦਿਨ ਉਹਨਾਂ ਦੇ ਸਰੀ ਡਾਉਨਟਾਉਨ ਵਿਖੇ ਸਥਿਤ ਚੋਣ ਦਫਤਰ ਵਿਖੇ ਉਘੇ ਰੀਐਲਟਰ ਜਗਦੀਪ ਸੰਧੂ, ਕੰਸਰਵੇਟਿਵ ਉਮੀਦਵਾਰ ਵਜੋਂ ਸਿਟੀ ਚੋਣ ਲੜ ਚੁੱਕੇ ਰਿੱਕੀ ਬਾਜਵਾ ਤੇ ਦੀਪ ਰੰਧਾਵਾ ਬਾਜਪੁਰੀਆ ਨੇ ਕਿਹਾ ਕਿ ਲੋਕਾਂ ਵਲੋਂ ਬੀਸੀ ਕੰਸਰਵੇਟਿਵ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਨ ਡੀ ਪੀ ਵਲੋਂ ਅਚਾਨਕ ਚੋਣਾ ਦੇ ਐਲਾਨ ਨਾਲ ਲੋਕ ਕਾਫੀ ਨਾਰਾਜ਼ ਹਨ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਉਪਰ ਚੋਣਾਂ ਦੇ ਪਾਏ ਗਏ ਇਸ ਵਾਧੂ ਬੋਝ ਨੂੰ ਕੋਈ ਵੀ ਸਹਿਣ ਕਰਨ ਨੂੰ ਤਿਆਰ ਨਹੀ। ਲੋਕਾਂ ਵਿਚ ਸਰਕਾਰ ਪ੍ਰਤੀ ਇਕ ਗੁੱਸੇ ਦੀ ਲਹਿਰ ਹੈ ਜੋ ਈਬੀ ਸਮੇਤ ਐਨ ਡੀ ਪੀ ਨੂੰ ਵਹਾਕੇ ਲੈ ਜਾਵੇਗੀ। ਇਸ ਮੌਕੇ ਉਹਨਾਂ ਸਰੀ ਗਿਲਫੋਰਡ ਲਈ ਕੰਸਰਵੇਟਿਵ ਉਮੀਦਵਾਰ ਗੈਰੀ ਥਿੰਦ ਨੂੰ ਸੁਲਝਿਆ ਹੋਇਆ ਆਗੂ ਦਸਦਿਆਂ ਕਿਹਾ ਕਿ ਲੋਕ ਉਹਨਾਂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣਗੇ। ਉਸ ਮੌਕੇ ਉਹਨਾਂ ਗੈਰੀ ਥਿੰਦ ਨਾਲ ਸਮੂਹਿਕ ਤਸਵੀਰ ਵੀ ਕਰਵਾਈ। ਇਸ ਮੌਕੇ ਗੈਰੀ ਥਿੰਦ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਥਿੰਦ ਵੀ ਹਾਜ਼ਰ ਸਨ ਜੋ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹਨ।

Leave a Reply

Your email address will not be published. Required fields are marked *