Nov 5, 2026

ਸੁਸਾਇਟੀ ਵਲੋਂ ਦੀਵਾਲੀ ਦੇ ਸਬੰਧ ਵਿਚ ਸਭਿਆਚਾਰਕ ਸਮਾਗਮ-

ਵੈਨਕੂਵਰ  -ਬੀਤੇ ਦਿਨੀਂ ਸਰਬ ਸਾਂਝੀਵਾਲਤਾ ਸੇਵਾ ਸੁਸਾਇਟੀ ਵੈਨਕੂਵਰ ਵਲੋਂ ਦੀਵਾਲੀ ਜਸ਼ਨ ਪ੍ਰੋਗਰਾਮ ਦਾ ਆਯੋਜਨ ਫਰੇਜ਼ਰ ਵਿਊ ਬੈਂਕੁਇਟ ਹਾਲ ਵਿਖੇ ਕੀਤਾ ਗਿਆ। ਡਾ ਹਰਜਿੰਦਰ ਸਿੰਘ ਜੱਸਲ , ਰਮਨ ਮਾਨ, ਜਗਜੀਤ ਸਿੰਘ ਗਿੱਲ ਤੇ ਸਾਥੀਆਂ ਵਲੋਂ  ਆਯੋਜਿਤ ਇਸ ਪ੍ਰੋਗਰਾਮ ਦੌਰਾਨ ਕਲਾ, ਸਭਿਆਚਾਰ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੀਆਂ  ਸ਼ਖਸੀਅਤਾਂ ਦਾ ਆਉਟਸਟੈਂਡਿੰਗ ਕਮਿਊਨਿਟੀ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਉਘੇ ਕਬੱਡੀ ਪ੍ਰੋਮੋਟਰ ਬਲਬੀਰ ਸਿੰਘ ਬੈਂਸ, ਗੋਪਾਲ ਲੋਹੀਆ, ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੇ ਐਵਾਰਡ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਿਹਨਾਂ ਵਿਚ ਬੂਟਾ ਸਿੰਘ ਸੋਹੀ, ਕੁਲਵੰਤ ਸਿੰਘ ਹੁੰਦਲ ਵੀ ਸ਼ਾਮਿਲ ਸਨ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਣ ਵਾਲੀ ਰੇਡੀਓ ਹੋਸਟ ਰਛਪਾਲ ਕੌਰ ਗਿੱਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਉਘੀਆਂ ਸ਼ਖਸੀਅਤਾਂ ਦੇ ਸਨਮਾਨ ਦੇ ਨਾਲ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਉਪਰੰਤ ਸਾਰੇ ਮਹਿਮਾਨਾਂ ਨੇ ਰਾਤਰੀ ਭੋਜ ਦਾ ਆਨੰਦ ਮਾਣਿਆ।

Leave a Reply

Your email address will not be published. Required fields are marked *