Nov 6, 2026

ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)- ਤਿਉਹਾਰਾਂ ਦੇ ਦਿਨਾਂ ਵਿੱਚ  ਵਿਸ਼ੇਸ਼ ਤੌਰ ਤੇ ਤਿਆਰ ਕੀਤਾ  78 ਫੁੱਟ ਉੱਚਾ ਕ੍ਰਿਸਮਸ ਟ੍ਰੀ ਇਸ ਸਾਲ ਮੁੜ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਸ਼ਹਿਰ  ਰਿਚਮੰਡ ਸ਼ਹਿਰ ਵਿੱਚ ਕ੍ਰਿਸਮਸ  ਦੀਆਂ ਰੌਣਕਾਂ ਵਧਾਏਗਾ । ਇਸ ਵਿਸ਼ਾਲ ਰੁੱਖ ਨੂੰ 14 ਨਵੰਬਰ ਨੂੰ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਰੰਗ-ਬਿਰੰਗੀਆਂ ਬਿਜਲਈ ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ 78 ਫੁੱਟ ਉੱਚੇ ਇਸ ਰੁੱਖ ਦੀ ਸਥਾਪਤੀ ਨਾਲ ਸ਼ਹਿਰ ਵਿੱਚ ਕ੍ਰਿਸਮਸ ਅਤੇ ਸਰਦੀਆਂ ਦੇ ਤਿਉਹਾਰਾਂ ਦੀਆਂ ਤਿਆਰੀਆਂ ਨੂੰ ਨਵਾਂ ਹੁਲਾਰਾ ਮਿਲੇਗਾ।
ਕ੍ਰਿਸਮਸ ਦੇ ਮੌਕੇ ਉੱਤੇ ਰੁੱਖਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਸਜਾਵਟੀ ਸਮੱਗਰੀ ਨਾਲ ਸਜਾਉਣ ਦੀ ਪਰੰਪਰਾ ਕੈਨੇਡਾ ਵਿੱਚ ਕਾਫ਼ੀ ਪ੍ਰਚਲਿਤ ਹੈ।
ਜ਼ਿਕਰਯੋਗ ਹੈ ਕਿ 78 ਫੁੱਟ ਦੀ ਉਚਾਈ ਲਗਭਗ 23.8 ਮੀਟਰ ਬਣਦੀ ਹੈ। ਇਸ ਵਿਸ਼ਾਲ ਰੁੱਖ ਨੂੰ ਰੌਸ਼ਨ ਕੀਤੇ ਜਾਣ ਨਾਲ ਰਿਚਮੰਡ ਵਿੱਚ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਹੋਵੇਗੀ।

ਕੈਪਸ਼ਨ ਰਿਚਮੰਡ ਵਿੱਚ 14 ਨਵੰਬਰ ਨੂੰ ਰੌਸ਼ਨ ਕੀਤਾ ਜਾਣ ਵਾਲਾ 78 ਫੁੱਟ ਉੱਚਾ ਕ੍ਰਿਸਮਸ ਰੁੱਖ।

Leave a Reply

Your email address will not be published. Required fields are marked *