Nov 10, 2026

ਦੀਵਾਲੀ ਦੀਆਂ ਵਧਾਈਆਂ ਦਿੱਤੀਆਂ-

ਵੈਨਕੂਵਰ – ਦੀਵਾਲੀ ਦਾ ਤਿਊਹਾਰ ਬੀਸੀ ਦੇ ਸਾਰੇ ਧਾਰਮਿਕ ਸਥਾਨਾਂ ਜਿਹਨਾਂ ਵਿਚ ਗੁਰਦੁਆਰੇ ਤੇ ਮੰਦਿਰ ਸ਼ਾਮਿਲ ਹਨ, ਵਿਚ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵੈਨਕੂਵਰ ਸਾਊਥ ਤੋਂ ਲਿਬਰਲ ਐਮ ਪੀ ਅਤੇ ਹਾਊਸਿੰਗ ਮਨਿਸਟਰ ਗਰੈਗਰ ਰੋਬਰਟਸਨ ਅਤੇ ਉਹਨਾਂ ਨਾਲ ਲਿਬਰਲ ਪਾਰਟੀ ਵੈਨਕੂਵਰ ਸਾਊਥ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਨੇ  ਇਸ ਸ਼ੁਭ ਮੌਕੇ ਤੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਜਿਥੇ ਉਹ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ ਉਥੇ ਉਹ ਹਿੰਦੂ ਮੰਦਿਰ ਬਰਨਬੀ ਵਿਖੇ ਗਏ ਤੇ ਮੱਥਾ ਟੇਕਿਆ ਤੇ ਭਗਵਾਨ ਦਾ ਅਸ਼ੀਰਵਾਦ ਲਿਆ। ਮੰਦਿਰ ਵਿਚ ਉਹਨਾਂ ਸੰਗਤ ਨੂੰ ਸੰਬੋਧਨ ਵੀ ਕੀਤਾ ਤੇ ਦੀਵਾਲੀ ਪੁਰਬ ਦੀਆਂ ਵਧਾਈਆਂ ਦਿੱਤੀਆਂ।

Leave a Reply

Your email address will not be published. Required fields are marked *