Nov 12, 2026

ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕੇ ਬੈਲਾ ਕੂਲਾ ਨੇੜੇ ਰਿੱਛਾਂ ਦੇ ਹਮਲੇ ਦੌਰਾਨ ਮਾਂ ਅਤੇ ਧੀ ਦੀ ਮੌਤ ਦੇ ਮਾਮਲੇ ਵਿੱਚ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਖਤਰਨਾਕ ਗ੍ਰਿਜ਼ਲੀ ਰਿੱਛਾਂ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਸ ਘਾਤਕ ਹਮਲੇ ਲਈ ਇੱਕ ਮਾਦਾ ਰਿੱਛ ਅਤੇ ਤਿੰਨ ਨਰ ਰਿੱਛ ਜ਼ਿੰਮੇਵਾਰ ਸਨ।

ਬ੍ਰਿਟਿਸ਼ ਕੋਲੰਬੀਆ ਦੀ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਨੇ ਇਸ ਦੀ  ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਬੈਲਾ ਕੂਲਾ ਨੇੜੇ ਵਾਪਰੀ ਇਸ ਦੁਖਦਾਈ ਘਟਨਾ ਨਾਲ ਸਬੰਧਤ ਚਾਰੇ ਰਿੱਛਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਮਾਂ ਅਤੇ ਧੀ ਦੀ ਜਾਨ ਚਲੀ ਗਈ ਸੀ।
ਇਸ ਦਰਦਨਾਕ ਘਟਨਾ ਨੇ ਜੰਗਲੀ ਇਲਾਕਿਆਂ ਨੇੜੇ ਰਹਿਣ ਵਾਲੇ ਲੋਕਾਂ, ਰਾਹਗੀਰਾਂ ਅਤੇ ਕੁਦਰਤੀ ਥਾਵਾਂ ‘ਤੇ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਵਧਾ ਦਿੱਤੀਆਂ ਸਨ।

Leave a Reply

Your email address will not be published. Required fields are marked *