Nov 14, 2026

featured-img

ਨਿਊਯਾਰਕ-ਮਾਈਕ੍ਰੋਸਾਫਟ ਦੀਆਂ ਸੇਵਾਵਾਂ ਇੱਕ ਵੱਡੇ ਆਲਮੀ ਵਿਘਨ ਤੋਂ ਬਾਅਦ ਮੁੜ ਆਨਲਾਈਨ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਿਘਨ ਕਾਰਨ ਲੱਖਾਂ ਵਰਤੋਂਕਾਰ ਲਗਪਗ 18 ਘੰਟਿਆਂ ਤੱਕ ਸੇਵਾਵਾਂ ਤੋਂ ਵਾਂਝੇ ਰਹੇ ਸਨ ਅਤੇ ਅਮਰੀਕਾ ਸਮੇਤ ਘੱਟੋ-ਘੱਟ 74 ਦੇਸ਼ਾਂ ਵਿੱਚ ਕਾਰੋਬਾਰ, ਸਕੂਲ, ਸਰਕਾਰੀ ਏਜੰਸੀਆਂ ਅਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ।

ਇਸ ਦੌਰਾਨ ਪ੍ਰਭਾਵਿਤ ਹੋਈਆਂ ਮੁੱਖ ਸੇਵਾਵਾਂ ਵਿੱਚ ਆਊਟਲੁੱਕ (Outlook) ਈਮੇਲ, ਮਾਈਕ੍ਰੋਸਾਫਟ ਟੀਮਜ਼ (Microsoft Teams) ਅਤੇ ਕੋਪਾਇਲਟ (Copilot) ਸ਼ਾਮਲ ਸਨ। ਇਸ ਵਿਘਨ ਨੇ ਦੁਨੀਆ ਭਰ ਵਿੱਚ ਹਵਾਈ ਸੇਵਾਵਾਂ ਦੇ ਸੰਚਾਲਨ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਕਾਰਨ ਪ੍ਰਮੁੱਖ ਭਾਰਤੀ ਏਅਰਲਾਈਨਾਂ ਨੂੰ ਯਾਤਰੀਆਂ ਲਈ ਸਲਾਹ (ਐਡਵਾਈਜ਼ਰੀ) ਜਾਰੀ ਕਰਨੀ ਪਈ।

ਮਾਈਕ੍ਰੋਸਾਫਟ 365 ਸਟੇਟਸ (ਕੁਝ ਖ਼ਾਸ ਮਾਈਕ੍ਰੋਸਾਫਟ 365 ਸੇਵਾ ਘਟਨਾਵਾਂ ਬਾਰੇ ਅੱਪਡੇਟ ਦੇਣ ਵਾਲੇ ਅਧਿਕਾਰਤ ਮਾਈਕ੍ਰੋਸਾਫਟ ਖਾਤੇ) ਦੇ ਅਨੁਸਾਰ, ਇਹ ਵਿਘਨ ਕਿਸੇ ਸਾਇਬਰ ਹਮਲੇ ਕਾਰਨ ਨਹੀਂ ਆਇਆ ਸੀ। ਇਸ ਦੀ ਬਜਾਏ, ਸੁਰੱਖਿਅਤ ਕੁਨੈਕਸ਼ਨ ਸਥਾਪਤ ਕਰਨ ਲਈ ਜ਼ਿੰਮੇਵਾਰ ਸਰਵਰਾਂ ਉੱਤੇ ਵਾਧੂ ਬੋਝ ਪੈਣ ਕਾਰਨ ਉਹ ਕੰਮ ਕਰਨਾ ਬੰਦ ਕਰ ਗਏ, ਜਿਸ ਨਾਲ ਉਹ ਵਰਤੋਂਕਾਰਾਂ ਦੀਆਂ ਬੇਨਤੀਆਂ ਨੂੰ ਪ੍ਰੋਸੈਸ ਨਹੀਂ ਕਰ ਸਕੇ।

Leave a Reply

Your email address will not be published. Required fields are marked *