ਸਰੀ- ਬੀਤੇ ਦਿਨੀਂ ਆਪਣੀ ਕੈਨੇਡਾ ਫੇਰੀ ਦੌਰਾਨ ਸਰੀ ਪੁੱਜੇ ਪੰਜਾਬ ਦੇ ਉਘੇ ਟਰਾਂਸਪੋਰਟਰ ( ਗਗਨਦੀਪ ਬੱਸ ਸਰਵਿਸ) , ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਲੁਧਿਆਣਾ ਦੀ ਗਰੇਵਾਲ ਟਰਾਂਸਪੋਰਟ ਦੇ ਮਾਲਕ ਤੇ ਸਰੀ ਨਿਵਾਸੀ ਸ ਕੁਲਵਿੰਦਰ ਸਿੰਘ ਗਰੇਵਾਲ, ਸਿਆਟਲ ਤੋਂ ਸ ਦਰਸ਼ਨ ਸਿੰਘ ਗਰੇਵਾਲ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਨਾਲ ਇਕ ਯਾਦਗਾਰੀ ਤਸਵੀਰ।
