ਸਰੀ ( ਅਮਰਜੀਤ ਸਿੰਘ ਬਰਾੜ)- ਮਿਤੀ 21 ਨਵੰਬਰ ਸ਼ਨਿਚਰਵਾਰ ਨੂੰ ਬੀਬਾ ਗੁਰਨੂਰ ਕੌਰ ਸਮਰਾ ਸਪੁਤਰੀ ਸ.ਗੁਰਪਰੀਤ ਸਿੰਘ ਅਤੇ ਬੀਬਾ ਕਮਲਪਰੀਤ ਕੌਰ ਸਮਰਾ, ਦਾ ਸੋਲਵਾਂ ਜਨਮ ਦਿਨ, ਗੁਰਦਵਾਰਾ ਸਾਹਿਬ ਵਿਖੇ ਮਨਾਇਆ ਗਿਆ।ਪਰਿਵਾਰ ਵਲੋਂ ਸੁਖਮਨੀ ਸਹਿਬ,ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਬੀਬਾ ਗੁਰਨੂਰ ਕੌਰ ਸਮਰਾ ਨੂੰ ਜਨਮ ਦਿਨ ਗੁਰੁ ਘਰ ਵਿਖੇ ਮਨਾਉਣ ਤੇ ਸਨਮਾਨ ਪਤਰ ਭੇਟ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵਲੋਂ ਅਮਰਜੀਤ ਸਿੰਘ ਬਰਾੜ੍ਹ ਨੇ ਸੰਮੂਹ ਸੰਗਤ ਅਤੇ ਪਰਿਵਾਰ ਦਾ ਧੰਨਵਾਦ ਕੀਤਾ।
