
ਬੁੱਢਾ ਦਲ ਵੱਲੋਂ ਖੱਡ ਰਾਜਗਿਰੀ ਗੁ: ਜੋੜਾ ਖੂਹੀਆਂ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ
ਸ੍ਰੀ ਅਨੰਦਪੁਰ ਸਾਹਿਬ:- 2 ਜਨਵਰੀ – ਏਥੋਂ ਵੀਹ ਕਿਲੋਮੀਟਰ ਦੂਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਛਾਉਣੀ ਖੱਡ ਰਾਜਗਿਰੀ ਗੁਰਦੁਆਰਾ ਜੋੜ ਖੂਹੀਆਂ ਵਿਖੇ ਅਮਰ ਸ਼ਹੀਦ ਬਾਬਾ ਅਮਰ ਸਿੰਘ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਮਹਾਨ ਗੁਰਮਤਿ ਸਮਾਗਮ ਅਯੋਜਿਤ ਕੀਤੇ ਗਏ। ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕਾਂ ਨੇ ਸਿੱਖ ਇਤਿਹਾਸ…