Headlines

ਹਰਿਆਣਾ ਦੇ ਸਾਬਕਾ ਮੁਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ

ਨਵੀ ਦਿੱਲੀ ( ਦਿਓਲ)-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਤੇ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਦਾ ਗੁਰੂ ਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉੁਹ 89 ਸਾਲਾਂ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ  ਓਮ ਪ੍ਰਕਾਸ਼ ਚੌਟਾਲਾ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਬਿਨਾਂ…

Read More

ਜੌਰਜੀਆ ਵਿਚ ਦਮ ਘੁਟਣ ਨਾਲ 11 ਭਾਰਤੀਆਂ ਦੀ ਦੁਖਦਾਈ ਮੌਤ

ਨਵੀ ਦਿੱਲੀ ( ਦਿਓਲ)-ਜੌਰਜੀਆ ਵਿੱਚ ਬਰਫੀਲੇ ਤੂਫਾਨ ਮਗਰੋਂ ਇੱਕ ਰੈਸਤਰਾਂ ਵਿੱਚ ਦਮ ਘੁੱਟਣ ਕਾਰਨ 11 ਭਾਰਤੀਆਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਇਹਨਾਂ 11 ਭਾਰਤੀਆਂ ਵਿਚ ਖੰਨਾ ਦਾ ਇਕ ਨੌਜਵਾਨ ਸਮੀਰ ਕੁਮਾਰ, ਸੁਨਾਮ ਦੇ ਪਤੀ ਪਤਨੀ ਰਵਿੰਦਰ ਸਿੰਘ ਤੇ ਗੁਰਵਿੰਦਰ ਕੌਰ  ਅਤੇ ਸਰਦੂਲਗੜ ਦੇ ਪਿੰਡ ਝੰਡਾ ਕਲਾਂ ਦੀ ਲੜਕੀ ਮਨਿੰਦਰ ਕੌਰ ਵੀ ਸ਼ਾਮਿਲ ਹਨ। …

Read More

ਸੰਸਦ ਵਿਚ ਧੱਕਮੁੱਕੀ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ ਕੇਸ ਦਰਜ

ਨਵੀਂ ਦਿੱਲੀ, 19 ਦਸੰਬਰ ( ਦਿਓਲ)-ਦਿੱਲੀ ਪੁਲੀਸ ਨੇ ਸੰਸਦ ਭਵਨ ਵਿਚ ਹੋਈ ਧੱਕਾਮੁੱਕੀ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਕੇਸ ਦਰਜ ਕੀਤਾ ਹੈ। ਧੱਕਾਮੁੱਕੀ ਦੌਰਾਨ ਦੋ ਭਾਜਪਾ ਐੱਮਪੀਜ਼ ਜ਼ਖ਼ਮੀ ਹੋ ਗਏ ਸਨ। ਭਾਜਪਾ ਦੀ ਸ਼ਿਕਾਇਤ ਉੱਤੇ ਪਾਰਲੀਮੈਂਟ ਸਟਰੀਟ ਪੁਲੀਸ ਥਾਣੇ ਵਿਚ ਦਰਜ ਐੱਫਆਈਆਰ ਵਿਚ ਭਾਰਤੀ ਨਿਆਏ ਸੰਹਿਤਾ ਦੀ ਧਾਰਾ 117 (ਜਾਣਬੁੱਝ ਕੇ ਗੰਭੀਰ ਸੱਟ…

Read More

ਸੰਸਦ ਵਿਚ ਧੱਕਾਮੁੱਕੀ ਦੌਰਾਨ ਜ਼ਖਮੀ ਹੋਣ ਵਾਲਾ ਐਮ ਪੀ ਪ੍ਰਤਾਪ ਸਰੰਗੀ ਕੌਣ ਹੈ ?

ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਨਾਂ ਦੇ 11 ਤੇ 7 ਸਾਲ ਦੇ ਪੁੱਤਾਂ ਨੂੰ ਜਿਉਂਦੇ ਜਲਾਉਣ ਸਮੇਤ ਅਨੇਕਾਂ ਨਫਰਤੀ ਅਪਰਾਧਾਂ ਵਿੱਚ ਬੋਲਦਾ ਹੈ ਭਾਜਪਾ ਐਮਪੀ ਪ੍ਰਤਾਪ ਸਰੰਗੀ ਦਾ ਨਾਂ ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧੀ ਬਿਆਨ ਨੂੰ ਲੈ ਕੇ ਸੰਸਦ ਚ ਹੋਈ…

Read More

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਮੁੱਦਾ ਉਠਾਇਆ

ਨਵੀਂ ਦਿੱਲੀ, 7 ਦਸੰਬਰ ( ਦਿਓਲ)- ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁੱਦਾ ਉਠਾਉਂਦਿਆਂ ਸਰਕਾਰ ਤੋਂ ਇਸ ਦੁਰਲਭ ਖਜ਼ਾਨੇ ਦੇ ਗੁੰਮ ਹੋਣ ਬਾਰੇ ਜਾਣਕਾਰੀ ਮੰਗੀ ਹੈ। ਉਹਨਾਂ ਸਦਨ ਵਿਚ ਬੋਲਦਿਆਂ ਕਿਹਾ ਕਿ ਜੂਨ  1984 ਵਿੱਚ ਸ੍ਰੀ ਹਰਮੰਦਿਰ ਸਾਹਿਬ ’ਤੇ ਹੋਏ ਹਮਲੇ…

Read More

ਵਿਦੇਸ਼ ਮੰਤਰੀ ਡਾ:ਐਸ ਜੈ ਸ਼ੰਕਰ ਵਲੋਂ ਰੋਮ ਵਿਚ ਭਾਰਤੀ ਅੰਬੈਂਸੀ ਨਵੀਂ ਇਮਾਰਤ ਦਾ ਉਦਘਾਟਨ

ਪ੍ਰਵਾਸੀਆਂ ਨੂੰ ਜਨਵਰੀ ਵਿੱਚ ਉੜੀਸਾ ਹੋ ਰਹੇ 18ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਸ਼ਾਮਲ ਹੋਣ ਦਾ ਸੱਦਾ –  ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ ਦੀ ਤਰੱਕੀ ਦਾ ਵੀ ਹਿੱਸਾ ਬਣਕੇ ਆਪਣੇ ਕਲਚਰ ਆਪਣੇ ਦੇਸ਼ ਦੀਆਂ ਜੜ੍ਹੂਾਂ ਨੂੰ ਮਜ਼ਬੂਰ ਕਰਨ ਵਿੱਚ ਬਣਦਾ ਯੋਗਦਾਨ ਪਾਉਣ ਇਸ ਗੱਲ ਦਾ ਪ੍ਰਗਟਾਵਾ ਭਾਰਤ ਦੇ ਵਿਦੇਸ਼ ਮੰਤਰੀ ਡਾ:ਐਸ…

Read More

ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਤੇ ਝਾਰਖੰਡ ਵਿਚ ਇੰਡੀਆ ਗਠਜੋੜ ਜੇਤੂ

ਮੁੰਬਈ/ਰਾਂਚੀ, 23 ਨਵੰਬਰ-ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ  ਮਹਾਯੁਤੀ ਗੱਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਜਦਕਿ ਝਾਰਖੰਡ ’ਚ ‘ਇੰਡੀਆ’ ਗੱਠਜੋੜ ਮੁੜ ਤੋਂ ਆਪਣੀ ਸਰਕਾਰ ਬਣਾਉਣ ’ਚ ਕਾਮਯਾਬ ਰਿਹਾ ਹੈ। ਮਹਾਰਾਸ਼ਟਰ ਦੇ ਚੋਣ ਨਤੀਜਿਆਂ ’ਚ ‘ਕਟੇਂਗੇਂ ਤੋ ਬਟੇਂਗੇਂ’ ਅਤੇ ‘ਏਕ ਹੈਂ ਤੋ ਸੇਫ਼ ਹੈਂ’ ਦੇ ਨਾਅਰਿਆਂ ਅਤੇ ਲਾਡਕੀ ਬਹਿਨ ਯੋਜਨਾ…

Read More

ਉਤਰ ਪ੍ਰਦੇਸ਼ ਵਿਚ ਮਸਜਿਦ ਦੇ ਸਰਵੇਖਣ ਨੂੰ ਲੈਕੇ ਹਿੰਸਾ ਭੜਕੀ-ਤਿੰਨ ਮੌਤਾਂ

ਸੰਭਲ (ਉੱਤਰ ਪ੍ਰਦੇਸ਼)- ਇੱਥੇ ਮੁਗਲ ਕਾਲ ਵੇਲੇ ਦੀ ਇਕ ਮਸਜਿਦ ਦਾ ਸਰਵੇਖਣ ਕੀਤਾ ਗਿਆ ਜਿਸ ਦੌਰਾਨ ਹਿੰਸਾ ਭੜਕ ਗਈ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਰਵੇਖਣ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਪੁਲੀਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ। ਇਸ…

Read More

ਪ੍ਰਿਯੰਕਾ ਗਾਂਧੀ ਨੇ ਵਾਇਨਾਡ ਤੋਂ ਭਾਰੀ ਵੋਟਾਂ ਨਾਲ ਲੋਕ ਸਭਾ ਦੀ ਉਪ ਚੋਣ ਜਿੱਤੀ

ਵਾਇਨਾਡ (ਕੇਰਲ)-ਕਾਂਗਰਸ ਆਗੂ ਪ੍ਰਿਯੰਕਾ ਗਾਂਧੀ  ਨੇ ਪਹਿਲੀ ਵਾਰ ਚੋਣ ਲੜਦਿਆਂ  ਸ਼ਨਿੱਚਰਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ  4.10 ਲੱਖ ਵੋਟਾਂ ਦੇ ਫ਼ਰਕ ਨਾਲ ਜ਼ੋਰਦਾਰ ਜਿੱਤ ਦਰਜ ਕੀਤੀ ਹੈ।  ਉਨ੍ਹਾਂ ਨੇ  ਸੀਪੀਆਈ (ਐਮ) ਦੀ ਅਗਵਾਈ ਵਾਲੀ ਖੱਬੇਪੱਖੀ ਗੱਠਜੋੜ LDF ਦੇ  ਸਤਿਆਨ ਮੋਕੇਰੀ  ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪ੍ਰਿਯੰਕਾ…

Read More

ਪ੍ਰਧਾਨ ਮੰਤਰੀ ਮੋਦੀ, ਜੈਸ਼ੰਕਰ ਤੇ ਡੋਵਾਲ ਖਿਲਾਫ ਕੋਈ ਸਬੂਤ ਨਹੀਂ-ਕੈਨੇਡਾ ਸਰਕਾਰ ਵਲੋਂ ਸਪੱਸ਼ਟੀਕਰਣ

ਪ੍ਰੀਵੀ ਕੌਂਸਲ ਤੇ ਕੌਮੀ ਸੁਰੱਖਿਆ ਸਲਾਹਕਾਰ ਵਲੋਂ ਬਾਕਾਇਦਾ ਬਿਆਨ ਜਾਰੀ- ਓਟਵਾ ( ਦੇ ਪ੍ਰ ਬਿ)-ਬੀਤੇ ਦਿਨੀਂ ਚਰਚਾ ਵਿਚ ਆਈ ਮੀਡੀਆ ਰਿਪੋਰਟ ਕਿ ਕੈਨੇਡੀਅਨ ਨਾਗਰਿਕ ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜਿਸ਼ ਬਾਰੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਸੀ ਤੇ ਇਸ ਮੀਡੀਆ ਰਿਪੋਰਟ ਨੂੰ ਭਾਰਤ ਸਰਕਾਰ ਵਲੋਂ ਬਕਵਾਸ ਕਹਿਣ ਉਪਰੰਤ ਕੈਨੇਡਾ  ਸਰਕਾਰ…

Read More