Headlines

ਸਿੰਗਾਪੁਰ ਵਿਖੇ 4 ਰੋਜ਼ਾ ਨਾਮਰਸ ਕੀਰਤਨ ਦਰਬਾਰ ਸਜਾਏ ਗਏ 

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਅਤੇ ਭਾਈ ਬਹਿਲੋ ਦੀ ਅੰਸ਼ ਨੇ ਭਰੀਆਂ ਹਾਜ਼ਰੀਆਂ- ਸਿੰਗਾਪੁਰ ( ਰੰਧਾਵਾ)-ਸਿੰਗਾਪੁਰ ਵਿਖੇ ਨਾਮਰਸ ਕਮੇਟੀ ਅਤੇ ਸੰਗਤਾਂ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ, ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ…

Read More

ਸ਼ਹੀਦੀ ਪੰਦਰਵਾੜੇ ਦੇ ਸਬੰਧ ਚ ਕਰਵਾਏ ਗਏ ਬੱਚਿਆਂ ਦੇ ਦਸਤਾਰ ਮੁਕਾਬਲੇ 

ਲੈਸਟਰ (ਇੰਗਲੈਂਡ),27 ਦਸੰਬਰ (ਸੁਖਜਿੰਦਰ ਸਿੰਘ ਢੱਡੇ)- ਸ਼ਹੀਦੀ ਪੰਦਰਵਾੜੇ ਦੇ ਸਬੰਧ ਚ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਓਡਬੀ ਖੇਤਰ ਦੇ ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਿਖੇ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਚ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਬਰਤਾਨੀਆ ਦੇ ਮਹਾਰਾਜਾ…

Read More

ਅਮਨਦੀਪ ਧਾਲੀਵਾਲ ਦੀ ਤੀਜੀ ਕਿਤਾਬ,”ਪੈਗ਼ਾਮ ਮੁਹੱਬਤ ਦੇ,” ਲੋਕ ਅਰਪਣ

ਲੈਸਟਰ (ਇੰਗਲੈਂਡ),26 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਦਿਨੀ ਰੇਡੀਓ ਪੰਜ ਕਵੈਂਟਰੀ (ਯੂ.ਕੇ) ਵਿਖੇ ਸ਼ਾਇਰ ਅਮਨਦੀਪ ਧਾਲੀਵਾਲ ਦੀ ਤੀਜੀ ਪੁਸਤਕ ‘ਪੈਗ਼ਾਮ ਮੁਹੱਬਤ ਦੇ’ ਲੋਕ ਅਰਪਣ ਕੀਤੀ ਗਈ । ਸਾਰੇ ਪ੍ਰੋਗਰਾਮ ਦਾ ਪ੍ਰਬੰਧ ਰੇਡੀਓ ਪੰਜ ਦੇ ਮੁਖੀ ਸ਼ਿੰਦਾ ਸੁਰੀਲਾ ਅਤੇ ਜਰਨੈਲ ਪਾਸਲਾ ਵੱਲੋਂ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਨਾਮਵਰ ਲੇਖਕ ਸੰਤੋਖ ਹੇਅਰ,ਕੁਲਵੰਤ ਸਿੰਘ ਢੇਸੀ ,ਸੁਰਿੰਦਰਪਾਲ ਸਿੰਘ ,…

Read More

ਬਿੰਦਰ ਕੋਲੀਆਂਵਾਲੀ ਦਾ ਨਵਾਂ ਨਾਵਲ “ਮੁੜ ਆਈ ਬਹਾਰ” ਲੋਕ ਅਰਪਣ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸ਼ਾਨਦਾਰ ਸਮਾਗਮ- ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀਂ ਇਟਲੀ ਦੇ ਰਿਜੋਇਮੀਲੀਆ ਜਿਲੇ ਚ ਪੈਂਦੇ ਸ਼ਹਿਰ ਸੰਤਾ ਇਲਾਰੀਓ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਸਾਹਿਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼ਹੀਦੀ ਦਿਹਾੜਿਆਂ ਨਾਲ ਸਬੰਧਿਤ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ ਗਏ। ਸਭਾ ਦੇ ਮੈਂਬਰਾਂ ਅਤੇ ਸ਼ਾਮਿਲ…

Read More

ਵੰਡ ਦੇ ਜ਼ਖਮ-ਤਕਰੀਬਨ 80 ਸਾਲਾਂ ਬਾਅਦ ਪਿੰਡ ਸਦਾ ਰੰਗ ਦੇ ਵਿੱਛੜੇ ਪਰਿਵਾਰਾਂ ਦੇ ਜੀਅ ਆਪਸ ਵਿੱਚ ਮਿਲੇ

ਫੈਸਲਾਬਾਦ  ਪਾਕਿਸਤਾਨ, 18 ਦਸੰਬਰ -(ਜਗਦੀਸ਼ ਸਿੰਘ ਬਮਰਾਹ )_  ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਬਰਾੜ ਅਤੇ ਉਹਨਾਂ ਦੀ ਟੀਮ ਦੇ ਯਤਨਾਂ ਸਦਕਾ ਤਕਰੀਬਨ 80 ਸਾਲਾਂ ਬਾਅਦ ਵਿਛੜੇ ਪਰਿਵਾਰਾਂ ਦੇ ਜੀਅ ਆਪਸ ਵਿੱਚ ਮਿਲੇ। ਸੰਨ 1900 ਦੇ ਨੇੜੇ ਤੇੜੇ ਦੀ ਗੱਲ ਹੈ ਕਿ ਜਦ ਬਟਾਲਾ ਤਹਿਸੀਲ ਦੇ ਪਿੰਡ ਸਦਾ ਰੰਗ ਦਾ ਇੱਕ ਨੌਜਵਾਨ…

Read More

ਸੰਸਦ ਵਿਚ ਧੱਕਾਮੁੱਕੀ ਦੌਰਾਨ ਜ਼ਖਮੀ ਹੋਣ ਵਾਲਾ ਐਮ ਪੀ ਪ੍ਰਤਾਪ ਸਰੰਗੀ ਕੌਣ ਹੈ ?

ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਨਾਂ ਦੇ 11 ਤੇ 7 ਸਾਲ ਦੇ ਪੁੱਤਾਂ ਨੂੰ ਜਿਉਂਦੇ ਜਲਾਉਣ ਸਮੇਤ ਅਨੇਕਾਂ ਨਫਰਤੀ ਅਪਰਾਧਾਂ ਵਿੱਚ ਬੋਲਦਾ ਹੈ ਭਾਜਪਾ ਐਮਪੀ ਪ੍ਰਤਾਪ ਸਰੰਗੀ ਦਾ ਨਾਂ ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧੀ ਬਿਆਨ ਨੂੰ ਲੈ ਕੇ ਸੰਸਦ ਚ ਹੋਈ…

Read More

ਅਮਰੀਕੀ ਕਹਾਣੀ ਬਾਰੇ ਸੈਸ਼ਨ  

ਹੇਵਰਡ : ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਕੈਲੀਫੋਰਨੀਆ ਦੇ ਸਾਲਾਨਾ ਸਮਾਗਮ ਦੇ ਦੂਸਰੇ ਦਿਨ ਅਮਰੀਕੀ ਕਹਾਣੀ ਬਾਰੇ ਸੈਸ਼ਨ ਸੰਚਾਲਕ ਦਾ ਜ਼ਿੰਮਾ ਚਰਨਜੀਤ ਸਿੰਘ ਪੰਨੂ ਦੇ ਹਿੱਸੇ ਆਇਆ। ਉਸ ਨੇ ਸਟੇਜ ਸੰਭਾਲਦੇ ਮੰਚ ਤੇ ਸਸ਼ੋਭਿਤ ਪ੍ਰਧਾਨਗੀ ਮੰਡਲ ਤੇ ਦਰਸ਼ਕਾਂ ਸਰੋਤਿਆ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਸਵਾਗਤ ਕੀਤਾ। ‘ਮੈਂ ਭਾਵੇਂ ਵਰਿਆਮ ਨਹੀਂ ਹਾਂ, ਪਰ ਮੈਂ ਬੰਦਾ ਆਮ ਨਹੀਂ…

Read More

ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਰਿਲੀਜ਼ 

ਲੈਸਟਰ (ਇੰਗਲੈਂਡ),16 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਕੁਝ ਦਿਨਾਂ ਦੀ ਯੂ.ਕੇ ਫੇਰੀ ਤੇ ਆਏ ਪ੍ਰਸਿੱਧ ਪੰਜਾਬੀ ਲੇਖਕ ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਇੰਡੀਅਨ ਵਰਕਰਜ ਐਸੋਸੀਏਸ਼ਨ ਵੱਲੋਂ ਰਿਲੀਜ਼ ਕੀਤੀ ਗਈ।ਇਸ ਸਬੰਧ ਚ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਪੋਕਸਪਰਸਨ ਸ਼ੀਤਲ ਸਿੰਘ ਗਿੱਲ ਦੀ ਅਗਵਾਈ ਚ ਕਰਵਾਏ ਗਏ ਇਕ ਸਾਦਾ ਅਤੇ…

Read More

ਇੰਗਲੈਂਡ ਦੇ ਉਘੇ ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਨੂੰ ਸਦਮਾ- ਮਾਤਾ ਸੁਰਜੀਤ ਕੌਰ ਸਹੋਤਾ ਦਾ ਦੇਹਾਂਤ

ਵੱਖ ਵੱਖ ਸਿਆਸੀ, ਧਾਰਮਿਕ, ਅਤੇ ਸਮਾਜ਼ ਸੇਵੀ ਆਗੂਆਂ ਵੱਲੋਂ ਸਹੋਤਾ ਪਰਿਵਾਰ ਨਾਲ ਦੁੱਖ ਪ੍ਰਗਟ ਲੈਸਟਰ (ਇੰਗਲੈਂਡ),17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਅਤੇ ਐਨ.ਆਰ.ਆਈ.ਕਮਿਸਨ ਪੰਜਾਬ ਦੇ ਸਾਬਕਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ ਦਲਜੀਤ ਸਿੰਘ ਸਹੋਤਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦ ਅੱਜ ਮੰਗਲਵਾਰ 17 ਦਸੰਬਰ ਨੂੰ ਤੜਕੇ ਸਵੇਰੇ ਉਨ੍ਹਾਂ…

Read More

ਗਾਇਕ ਬੂਟਾ ਮੁਹੰਮਦ ਵਲੋਂ ਸਾਥੀ ਕਲਾਕਾਰਾਂ ਨੂੰ ਨਾਲ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਐਲਾਨ 

ਲੈਸਟਰ (ਇੰਗਲੈਂਡ),17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-5 ਦਿਨਾਂ ਲਈ ਯੂ.ਕੇ ਫੇਰੀ ਤੇ ਆਏ ਪ੍ਰਸਿੱਧ ਪੰਜਾਬੀ ਗਾਇਕ ਬੂਟਾ ਮੁਹੰਮਦ ਨੇ ਲੈਸਟਰ ਚ ਅਜੀਤ  ਨਾਲ ਗੱਲਬਾਤ ਕਰਦਿਆਂ ਜਿਥੇ ਆਪਣੇ ਜੀਵਨ ਬਾਰੇ, ਗਾਇਕੀ ਬਾਰੇ ਅਤੇ ਯੂ.ਕੇ ਫੇਰੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ, ਉਥੇ ਕਿਸਾਨੀ ਸੰਘਰਸ਼ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਜਾ ਕੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼…

Read More