Headlines

ਟੀ-20 ਵਿਸ਼ਵ ਕੱਪ: ਮੈਦਾਨ ਗਿੱਲਾ ਹੋਣ ਕਾਰਨ ਭਾਰਤ ਤੇ ਇੰਗਲੈਂਡ ਵਿਚਾਲੇ ਸੈਮੀ-ਫਾਈਨਲ ਮੈਚ ’ਚ ਦੇਰੀ

ਜੌਰਜਟਾਊਨ, 27 ਜੂਨ ਟੀ-20 ਵਿਸ਼ਵ ਕੱਪ ’ਚ ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਇੱਥੇ ਖੇਡਿਆ ਜਾਣ ਵਾਲਾ ਸੈਮੀ-ਫਾਈਨਲ ਮੈਚ ਮੀਂਹ ਪੈਣ ਮਗਰੋਂ ਮੈਦਾਨ ਗਿੱਲਾ ਹੋਣ ਕਾਰਨ ਦੇਰੀ ਨਾਲ ਸ਼ੁਰੂ ਹੋਵੇਗਾ। ਮੈਦਾਨ ਗਿੱਲਾ ਹੋਣ ਕਾਰਨ ’ਚ ਟਾਸ ਦੇਰੀ ਹੋ ਰਹੀ ਹੈ। ਜੇ ਮੈਚ ਸ਼ੁਰੂ ਹੁੰਦਾ ਹੈ ਤਾਂ ਦੋਵਾਂ ਟੀਮਾਂ ਲਈ ਘੱਟੋ-ਘੱਟ 10-10 ਓਵਰ ਹੋਣਗੇ ਹਾਲਾਂਕਿ ਮੈਚ ਰੱਦ…

Read More

ਟੀ-20 ਵਿਸ਼ਵ ਕੱਪ: ਇੰਜ਼ਮਾਮ ਨੇ ਭਾਰਤ ‘ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ, 26 ਜੂਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉੱਲ-ਹੱਕ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੇ ਮੈਚ ਦੌਰਾਨ ਭਾਰਤ ‘ਤੇ ਗੇਂਦ ਨਾਲ ਛੇੜਛਾੜ ਕਰਨ (ਬਾਲ ਟੈਂਪਰਿੰਗ) ਕਰਨ ਦਾ ਦੋਸ਼ ਲਾਇਆ ਹੈ। ਇੰਜ਼ਮਾਮ ਨੇ ਕਿਹਾ ਕਿ ਮੈਚ ਦੇ 15ਵੇਂ ਓਵਰ ਦੌਰਾਨ ਗੇਂਦ ਰਿਵਰਸ ਸਵਿੰਗ ਹੋਣਾ ਸੰਭਵ ਨਹੀਂ ਹੈ, ਜਿਸ ਤੋਂ ਪਤਾ…

Read More

ਪੈਰਿਸ ਓਲਿੰਪਕਸ: ਭਾਰਤੀ ਹਾਕੀ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਕਪਤਾਨ

ਨਵੀਂ ਦਿੱਲੀ, 26 ਜੂਨ ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ ਓਲੰਪਿਕ ਲਈ 16 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕਰਦਿਆਂ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਮੌਜੂਦਾ ਚੈਂਪੀਅਨ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਹਨ। ਪੂਲ…

Read More

ਟੀ-20 ਵਿਸ਼ਵ ਕੱਪ ਕ੍ਰਿਕਟ ਸੈਮੀਫਾਈਨਲ: ਇੰਗਲੈਂਡ ਤੋਂ ਬਦਲਾ ਲੈਣ ਲਈ ਵੀਰਵਾਰ ਨੂੰ ਮੈਦਾਨ ’ਚ ਉਤਰੇਗਾ ਭਾਰਤ

ਜਾਰਜਟਾਊਨ, 26 ਜੂਨ ਹਮਲਾਵਰ ਬੱਲੇਬਾਜ਼ੀ ਰਵੱਈਏ ਨਾਲ ਭਾਰਤ ਵੀਰਵਾਰ ਨੂੰ ਇੱਥੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ ਤਾਂ ਨਾਕਆਊਟ ਗੇੜ ਵਿੱਚ ਆਪਣੀ ਦਹਾਕੇ ਤੋਂ ਚੱਲੇ ਆ ਰਹੇ ਹਾਰ ਸਿਲਸਿਲੇ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ। ਪਿਛਲੀ ਵਾਰ ਜਦੋਂ ਇਹ ਦੋਵੇਂ ਟੀਮਾਂ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਇੰਗਲੈਂਡ…

Read More

ਕੈਲਗਰੀ ਕਬੱਡੀ ਕੱਪ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਿਆ

ਸੰਦੀਪ ਲੁੱਧਰ ਤੇ ਸੱਤੂ ਖਡੂਰ ਸਾਹਿਬ ਬਣੇ ਸਰਵੋਤਮ ਖਿਡਾਰੀ- ਕੈਲਗਰੀ ( ਦਲਵੀਰ ਜੱਲੋਵਾਲੀਆ, ਡਾ. ਸੁਖਦਰਸ਼ਨ ਸਿੰਘ ਚਹਿਲ)-ਈਗਲਜ਼ ਕਬੱਡੀ ਕਲੱਬ ਫੈਡਰੇਸ਼ਨ ਅਲਬਰਟਾ ਵੱਲੋਂ ਯੂਨਾਈਟਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਝੰਡੇ ਹੇਠ ਪੰਮਾ ਸ਼ੇਖ ਦੌਲਤ ਤੇ ਪੰਮਾ ਰਣਸੀਂਹ ਹੋਰਾਂ ਦੀ ਨੌਜਵਾਨ ਟੀਮ ਵੱਲੋਂ ਚੌਥਾ ਸ਼ਾਨਦਾਰ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ। ਇਹ ਕੱਪ ਰਾਜਵੀਰ ਰਾਜੂ- ਸ਼ਹੀਦ…

Read More

ਟੈਨਿਸ: ਐਂਡੀ ਮੱਰੇ ਸਰਜਰੀ ਕਰਵਾਉਣ ਤੋਂ ਬਾਅਦ ਵਿੰਬਲਡਨ ਤੋਂ ਬਾਹਰ

ਲੰਡਨ, 23 ਜੂਨ ਦੋ ਵਾਰ ਦੇ ਚੈਂਪੀਅਨ ਐਂਡੀ ਮੱਰੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਤੋਂ ਬਾਅਦ ਵਿੰਬਲਡਨ ਤੋਂ ਬਾਹਰ ਹੋ ਗਿਆ ਹੈ। ਇਹ ਜਾਣਕਾਰੀ ਏਟੀਪੀ ਨੇ ਅੱਜ ਸਾਂਝੀ ਕੀਤੀ ਹੈ। ਏਟੀਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਰੀੜ੍ਹ ਦੀ ਹੱਡੀ ਦੇ ਇੱਕ ਅਪਰੇਸ਼ਨ ਤੋਂ ਬਾਅਦ ਐਂਡੀ ਮੱਰੇ ਵਿੰਬਲਡਨ ਤੋਂ ਬਾਹਰ ਹੋ ਗਿਆ ਹੈ।

Read More

ਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ, ਨੋਟਿਸ ਜਾਰੀ

ਭਾਰਤੀ ਪਹਿਲਵਾਨ ’ਤੇ ਕੌਮੀ ਡੋਪਿੰਗ ਰੋਕੂ ਏਜੰਸੀ ਨੇ ਲਾਈ ਪਾਬੰਦੀ ਨਵੀਂ ਦਿੱਲੀ, 23 ਜੂਨ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਨਾਡਾ ਵੱਲੋਂ ਮੁੜ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।…

Read More

ਸੈਮੀਫਾਈਨਲ ਲਈ ਭਾਰਤ ਦਾ ਇੰਤਜ਼ਾਰ ਵਧਿਆ; ਟੀਮ ਇੰਡੀਆ ਲਈ ਆਖਰੀ ਮੈਚ ਜਿੱਤਣਾ ਜ਼ਰੂਰੀ

ਆਸਟਰੇਲੀਆ ਨਾਲ ਹੋਵੇਗਾ ਮੁਕਾਬਲਾ; ਬਿਹਤਰ ਔਸਤ ਕਾਇਮ ਰੱਖਣੀ ਵੀ ਜ਼ਰੂਰੀ ਹੋਈ ਕਿੰਗਸਟਨ, 23 ਜੂਨ-ਅਫਗਾਨਿਸਤਾਨ ਨੇ ਕ੍ਰਿਕਟ ਟੀ-20 ਵਿਸ਼ਵ ਚੈਂਪੀਅਨ ਵਿਚ ਆਸਟਰੇਲੀਆ ਨੂੰ ਹਰਾ ਕੇ ਸੁਪਰ-8 ’ਚ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਇਸ ਕਾਰਨ ਭਾਰਤ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਇੰਤਜ਼ਾਰ ਵਧ ਗਿਆ ਹੈ। ਹੁਣ ਟੀਮ ਇੰਡੀਆ ਨੂੰ ਸੋਮਵਾਰ ਨੂੰ ਕਿਸੇ ਵੀ…

Read More

ਜੂਨ 84 ਤੀਜੇ ਘੱਲੂਘਾਰੇ ਦੀ ਚਾਲੀਵੀਂ ਵਰੇਗੰਢ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਗਤਕਾ ਮੁਕਾਬਲੇ

ਜੇਤੂ ਸੋਨ ਤਗ਼ਮਿਆਂ ਨਾਲ ਸਨਮਾਨਿਤ- ਸਰੀ, (ਗੁਰਮੀਤ ਸਿੰਘ ਤੂਰ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵੱਲੋਂ  ਤੀਜੇ ਘੱਲੂਘਾਰੇ ਦੇ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ  ਗਤਕਾ ਮੁਕਾਬਲੇ 8 ਅਤੇ 9 ਜੂਨ ਸ਼ਨੀਵਾਰ ਅਤੇ ਐਤਵਾਰ ਕਰਵਾਏ ਗਏ । ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸ਼ਨੀਵਾਰ ਵਾਲੇ ਦਿਨ ਛੋਟੇ ਬੱਚਿਆਂ ਦੇ ਗੱਤਕਾ ਮੁਕਾਬਲਿਆਂ ਨਾਲ…

Read More

ਟੋਰਾਂਟੋ ਕਬੱਡੀ ਸੀਜ਼ਨ 2024- ਓਂਟਾਰੀਓ ਕਬੱਡੀ ਕਲੱਬ ਨੇ ਖਿਤਾਬੀ ਜਿੱਤ ਨਾਲ ਕੀਤੀ ਸ਼ਾਨਦਾਰ ਵਾਪਸੀ

ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਕਰਵਾਇਆ ਸ਼ਾਨਦਾਰ ਕੱਪ- ਰਵੀ ਦਿਉਰਾ ਤੇ ਵਾਹਿਗੁਰੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ- ਟੋਰਾਂਟੋ ( ਡਾ ਸੁਖਦਰਸ਼ਨ ਸਿੰਘ ਚਹਿਲ)-ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਟੋਰਾਂਟੋ ਕਬੱਡੀ ਸੀਜ਼ਨ-2024 ਦਾ ਦੂਸਰਾ ਕਬੱਡੀ ਕੱਪ ਪਿਛਲੇ ਵਰੇ੍ਹ ਦੀ ਓਵਰਆਲ ਚੈਂਪੀਅਨ ਓਂਟਾਰੀਓ ਕਬੱਡੀ ਕਲੱਬ (ਓ.ਕੇ.ਸੀ.) ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦੋਂਕਿ ਗ੍ਰੇਟਰ ਟੋਰਾਂਟੋ ਏਰੀਆ…

Read More