Headlines

ਐਡਮਿੰਟਨ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਦੇ ਅੰਤਿਮ ਦਰਸ਼ਨ ਕਰਵਾਏ

ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਸ਼ਹਿਰ ਵਿੱਚ ਬੀਤੇ ਸ਼ੁੱਕਰਵਾਰ ਨੂੰ ਸਕਿਊਰਿਟੀ ਗਾਰਡ ਵਜੋਂ ਕੰਮ ਕਰਦੇ ਇਕ 20 ਸਾਲਾ ਪੰਜਾਬੀ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਹਰਸ਼ਰਨਦੀਪ ਸਿੰਘ ਅੰਟਾਲ ਵਜੋਂ ਹੋਈ ਹੈ ਜੋ ਕਿ ਲਗਭਗ ਡੇਢ ਸਾਲ ਪਹਿਲਾ ਹੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਹਰਸ਼ਰਨਦੀਪ ਸਿੰਘ ਭਾਰਤ ਦੇ ਹਰਿਆਣਾ ਸੂਬੇ…

Read More

ਨਵੀਆਂ ਕਲਮਾਂ -ਨਵੀਂ ਉਡਾਨ ਪ੍ਰੋਜੈਕਟ ਨਾਲ ਜੁੜੇ ਬੱਚਿਆਂ ਦਾ ਬਾਲ-ਕਵੀ ਦਰਬਾਰ ਕਰਵਾਇਆ

ਪਟਿਆਲਾ-ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਵਿੱਚ ਜੁੜੇ ਬੱਚੇ ਨਿੱਤ ਦਿਨ ਰਚਨਾਵਾਂ ਲਿਖ ਰਹੇ ਹਨ ਅਤੇ ਵੱਖ ਵੱਖ ਜ਼ਿਲਿਆਂ ਵਿੱਚ ਟੀਮ ਮੈਂਬਰਾਂ ਦੀ ਮਿਹਨਤ ਸਦਕਾ ਲਗਾਤਾਰ ਕਿਤਾਬਾਂ ਛਪ ਰਹੀਆਂ ਹਨ। ਇਸ ਪ੍ਰੋਜੈਕਟ ਨਾਲ ਜੁੜੇ ਬੱਚਿਆਂ ਦਾ  ਚੜ੍ਹਦੀਕਲਾ ਟਾਈਮ ਟੀਵੀ ਦੇ ਸਟੂਡੀਓ ਵਿੱਚ ਦਸ਼ਮੇਸ਼ ਪਿਤਾ ਦੇ…

Read More

ਇਮੀਗ੍ਰੇਸ਼ਨ ਮੰਤਰੀ ਵਲੋਂ ਐਲ ਐਮ ਆਈ ਏ ਦੇ ਪੁਆਇੰਟ ਖਤਮ ਕਰਨ ਦਾ ਐਲਾਨ

ਕੁਝ ਹੋਰ ਨਿਯਮਾਂ ਵਿਚ ਵੀ ਤਬਦੀਲੀਆਂ- ਓਟਵਾ ( ਦੇ ਪ੍ਰ ਬਿ)- ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਵਿਚ ਭਾਰੀ ਤਬਦੀਲੀਆਂ ਕਰਦਿਆਂ ਹੁਣ ਪੀ ਆਰ ਫਾਈਲ ਵਾਸਤੇ ਨੌਕਰੀ ਲਈ ਐਲ ਐਮ ਆਈ ਏ ਦੇ 50 ਪੁਆਇੰਟ ਖਤਮ ਕਰਨ ਦਾ ਐਲਾਨ ਕੀਤਾ ਹੈ। ਨਵੇਂ ਉਪਾਵਾਂ ਤਹਿਤ ਪੀ ਆਰ ਦੀ ਲਾਈਨ ਵਿਚ ਲੱਗੇ ਲੋਕ ਪ੍ਰਭਾਵਿਤ ਹੋ ਸਕਦੇ ਹਨ।  ਗੈਰ-ਕਾਨੂੰਨੀ ਢੰਗ…

Read More

ਉਘੇ ਗਜ਼ਲਗੋ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀਆਂ ਪੁਸਤਕਾਂ ਰਿਲੀਜ਼

ਐਬਸਫੋਰਡ, 18 ਦਸੰਬਰ (ਹਰਦਮ ਮਾਨ)- ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਬੀਤੇ ਸ਼ਨੀਵਾਰ ਹੈਰੀਟੇਜ ਗੁਰਸਿੱਖ ਗੁਰਦੁਆਰਾ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਕਰਵਾਏ ਇਕ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਮਹਿਮਾ ਸਿੰਘ ਤੂਰ ਦੀ ਪੁਸਤਕ ‘ਉਦਾਸੀ ਜਾਗਦੀ ਹੈ’ ਅਤੇ ਹਰੀ ਸਿੰਘ ਤਾਤਲਾ ਦੀ ਪੁਸਤਕ ‘ਤੂੰ ਤੇ ਪਿਕਾਸੋ’ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿਚ ਸਾਹਿਤ ਪ੍ਰੇਮੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਰਿਲੀਜ਼ ਕੀਤੀਆਂ ਗਈਆਂ ਪੁਸਤਕਾਂ ਬਾਰੇ ਸ਼ਾਇਰ ਦਵਿੰਦਰ…

Read More

ਅਮਰੀਕੀ ਕਹਾਣੀ ਬਾਰੇ ਸੈਸ਼ਨ  

ਹੇਵਰਡ : ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਕੈਲੀਫੋਰਨੀਆ ਦੇ ਸਾਲਾਨਾ ਸਮਾਗਮ ਦੇ ਦੂਸਰੇ ਦਿਨ ਅਮਰੀਕੀ ਕਹਾਣੀ ਬਾਰੇ ਸੈਸ਼ਨ ਸੰਚਾਲਕ ਦਾ ਜ਼ਿੰਮਾ ਚਰਨਜੀਤ ਸਿੰਘ ਪੰਨੂ ਦੇ ਹਿੱਸੇ ਆਇਆ। ਉਸ ਨੇ ਸਟੇਜ ਸੰਭਾਲਦੇ ਮੰਚ ਤੇ ਸਸ਼ੋਭਿਤ ਪ੍ਰਧਾਨਗੀ ਮੰਡਲ ਤੇ ਦਰਸ਼ਕਾਂ ਸਰੋਤਿਆ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਸਵਾਗਤ ਕੀਤਾ। ‘ਮੈਂ ਭਾਵੇਂ ਵਰਿਆਮ ਨਹੀਂ ਹਾਂ, ਪਰ ਮੈਂ ਬੰਦਾ ਆਮ ਨਹੀਂ…

Read More

ਜੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਵੱਲੋਂ ਗੁਰੂ ਘਰ ਵਿਖੇ ਪਲੇਠਾ ਸਮਾਗਮ

ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਤੇ ਅਤੁਟ ਲੰਗਰ ਵਰਤਾਏ- ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਪਿਛਲੇ ਦਿਨੀ ਜੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਾਏ ਗਏ, ਜਿਸ ਵਿੱਚ ਜੀਰਾ ਏਰੀਆ ਦੇ ਨਾਲ ਲੱਗਦੇ ਪਿੰਡਾਂ ਦੇ  ਮੈਂਬਰ ਪ੍ਰਵਾਰਾਂ ਸਮੇਤ ਸ਼ਾਮਿਲ ਹੋਏ | ਜੀਰਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ…

Read More

ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਰਿਲੀਜ਼ 

ਲੈਸਟਰ (ਇੰਗਲੈਂਡ),16 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਕੁਝ ਦਿਨਾਂ ਦੀ ਯੂ.ਕੇ ਫੇਰੀ ਤੇ ਆਏ ਪ੍ਰਸਿੱਧ ਪੰਜਾਬੀ ਲੇਖਕ ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਇੰਡੀਅਨ ਵਰਕਰਜ ਐਸੋਸੀਏਸ਼ਨ ਵੱਲੋਂ ਰਿਲੀਜ਼ ਕੀਤੀ ਗਈ।ਇਸ ਸਬੰਧ ਚ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਪੋਕਸਪਰਸਨ ਸ਼ੀਤਲ ਸਿੰਘ ਗਿੱਲ ਦੀ ਅਗਵਾਈ ਚ ਕਰਵਾਏ ਗਏ ਇਕ ਸਾਦਾ ਅਤੇ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ  ਮਾਸਿਕ ਮਿਲਣੀ

ਸਰੀ (ਰੂਪਿੰਦਰ ਖਹਿਰਾ ਰੂਪੀ )- –  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨੇ ਵਾਰ ਕਵੀ ਦਰਬਾਰ ,ਸੀਨੀਅਰ ਸਿਟੀਜਨ ਸੈਂਟਰ ਦੇ ਸਮਾਗਮ ਹਾਲ ਵਿਖੇ ਹੋਇਆ । ਇਹ ਸਮਾਗਮ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ  ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ ਵੱਲੋਂ ਕੀਤੀ ਗਈ , ਉਹਨਾਂ ਦੇ…

Read More

ਇੰਗਲੈਂਡ ਦੇ ਉਘੇ ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਨੂੰ ਸਦਮਾ- ਮਾਤਾ ਸੁਰਜੀਤ ਕੌਰ ਸਹੋਤਾ ਦਾ ਦੇਹਾਂਤ

ਵੱਖ ਵੱਖ ਸਿਆਸੀ, ਧਾਰਮਿਕ, ਅਤੇ ਸਮਾਜ਼ ਸੇਵੀ ਆਗੂਆਂ ਵੱਲੋਂ ਸਹੋਤਾ ਪਰਿਵਾਰ ਨਾਲ ਦੁੱਖ ਪ੍ਰਗਟ ਲੈਸਟਰ (ਇੰਗਲੈਂਡ),17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਅਤੇ ਐਨ.ਆਰ.ਆਈ.ਕਮਿਸਨ ਪੰਜਾਬ ਦੇ ਸਾਬਕਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ ਦਲਜੀਤ ਸਿੰਘ ਸਹੋਤਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦ ਅੱਜ ਮੰਗਲਵਾਰ 17 ਦਸੰਬਰ ਨੂੰ ਤੜਕੇ ਸਵੇਰੇ ਉਨ੍ਹਾਂ…

Read More

ਗਾਇਕ ਬੂਟਾ ਮੁਹੰਮਦ ਵਲੋਂ ਸਾਥੀ ਕਲਾਕਾਰਾਂ ਨੂੰ ਨਾਲ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਐਲਾਨ 

ਲੈਸਟਰ (ਇੰਗਲੈਂਡ),17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-5 ਦਿਨਾਂ ਲਈ ਯੂ.ਕੇ ਫੇਰੀ ਤੇ ਆਏ ਪ੍ਰਸਿੱਧ ਪੰਜਾਬੀ ਗਾਇਕ ਬੂਟਾ ਮੁਹੰਮਦ ਨੇ ਲੈਸਟਰ ਚ ਅਜੀਤ  ਨਾਲ ਗੱਲਬਾਤ ਕਰਦਿਆਂ ਜਿਥੇ ਆਪਣੇ ਜੀਵਨ ਬਾਰੇ, ਗਾਇਕੀ ਬਾਰੇ ਅਤੇ ਯੂ.ਕੇ ਫੇਰੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ, ਉਥੇ ਕਿਸਾਨੀ ਸੰਘਰਸ਼ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਜਾ ਕੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼…

Read More