
ਕਵਿਤਾਵਾਂ
ਚੇਤਨ ਬਿਰਧਨੋ ਕਿੱਧਰੇ ਵੱਜਿਆ ਢੋਲ ਆਵਾਜ਼ ਆਈ, ਸੁਰਤ ਭੱਜ ਚੱਲੀ ਪਿੰਡ ਨੂੰ ਭਾਈ, ਰੁੱਤ ਭਾਦੋਂ ਉੱਤੋਂ ਚੌਦੇਂ ਚੜ੍ਹ ਆਈ, ਝੋਲੇ ਭਰ-ਭਰ ਖੇਡਾਂ ਲਿਆਵਾਂਗੇ, ਮਾਏ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ। ਨੌਂ ਵਾਲੀ ਬੱਸ ’ਤੇ ਸਭ ਆਉਣਗੇ ਜੀ, ਅੱਜ ਵਿਹੜੇ ਰੌਣਕ ਲਾਉਣਗੇ ਜੀ, ਸੁੱਖ ਦਾ ਦਿਨ ਇਕੱਠੇ ਬਿਤਾਵਾਂਗੇ, ਭਰ ਪਤੀਲਾ ਕੜ੍ਹੀ-ਚੌਲ ਬਣਾਵਾਂਗੇ, ਮਾਏ ਆਜਾ ਆਪਾਂ ਮੇਲਾ ਦੇਖਣ…