Headlines

ਐਡਵੋਕੇਟ ਫੂਲਕਾ ਵਲੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ

ਪਾਰਟੀ ਵਿਚ ਕੋਈ ਅਹੁਦਾ ਲੈਣ ਤੋਂ ਕੀਤਾ ਇਨਕਾਰ- ਚੰਡੀਗੜ (ਦੇ ਪ੍ਰ ਬਿ)-ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਤੇ ਦਾਖਾ ਹਲਕੇ ਦੇ ਸਾਬਕਾ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਵਜੋਂ ਜਾਣੇ ਜਾਂਦੇ ਵਕੀਲ ਫੂਲਕਾ ਪਿਛਲੇ ਕੁਝ…

Read More

ਸੰਪਾਦਕੀ-ਸੁਖਬੀਰ ਬਾਦਲ ਉਪਰ ਹਮਲਾ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਸਵਾਲ…

ਸੁਖਵਿੰਦਰ ਸਿੰਘ ਚੋਹਲਾ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦੁਆਰ ਉਪਰ 4 ਦਸੰਬਰ ਬੁੱਧਵਾਰ ਦੀ ਸਵੇਰ ਨੂੰ ਜੋ ਵਾਪਰਿਆ, ਉਹ ਵਾਪਰਨਾ ਨਹੀ ਸੀ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਤਨਖਾਹ ਮੁਤਾਬਿਕ ਦਰਸ਼ਨੀ ਡਿਊੜੀ ਦੇ ਪ੍ਰਵੇਸ਼ ਦੁਆਰ ਉਪਰ ਸੇਵਾਦਾਰ ਵਾਲਾ ਚੋਲਾ ਪਹਿਨੀ,ਹੱਥ ਵਿਚ ਬਰਛਾ ਫੜਕੇ ਬੈਠੇ, ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ…

Read More

ਵਿੰਨੀਪੈਗ ਦੇ ਬੁੱਟਰ ਪਰਿਵਾਰ ਨੂੰ ਸਦਮਾ-ਮਾਤਾ ਬਚਿੰਤ ਕੌਰ ਦਾ ਸਦੀਵੀ ਵਿਛੋੜਾ

ਸੰਸਕਾਰ ਤੇ ਅੰਤਿਮ ਅਰਦਾਸ 12 ਦਸੰਬਰ ਨੂੰ- ਵਿੰਨੀਪੈਗ ( ਸ਼ਰਮਾ)- ਇਥੋਂ ਦੇ ਬੁੱਟਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਬਚਿੰਤ ਕੌਰ ਬੁੱਟਰ ( ਸੁਪਤਨੀ ਸਵਰਗੀ ਸ ਮੁਖਤਿਆਰ ਸਿੰਘ ਬੁੱਟਰ)  ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਲਗਪਗ 90 ਸਾਲ ਦੇ ਸਨ। ਉਹ ਆਪਣੇ ਪਿੱਛੇ ਸਪੁੱਤਰ ਰਵਿੰਦਰ ਸਿੰਘ ਬੁੱਟਰ,…

Read More

ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ 

ਫਤਿਹਗੜ੍ਹ ਸਾਹਿਬ:- 03 ਦਸੰਬਰ -ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਲਿਖਤੀ ਜਾਣਕਾਰੀ ਦਿਤੀ ਹੈ ਕਿ ਅਮਰ ਮਹਾਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ 269ਵਾਂ ਜਨਮ ਦਿਹਾੜਾ  ਉਨ੍ਹਾਂ ਨੇ ਸ਼ਹੀਦੀ ਅਸਥਾਨ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸੰਗਤੀ…

Read More

ਰੂਪ ਢਿੱਲੋਂ ਦੀ ਮਾਤਾ ਸਤਵੰਤ ਕੌਰ ਨੂੰ ਅੰਤਿਮ ਵਿਦਾਇਗੀ ਤੇ ਅੰਤਿਮ ਅਰਦਾਸ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਤੇ ਪੀਜ਼ਾ 64 ਦੇ ਮਾਲਕ ਸ ਰੁਪਿੰਦਰ ਸਿੰਘ ਢਿੱਲੋਂ ਤੇ ਲਾਡੀ ਢਿੱਲੋਂ  ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸਤਵੰਤ ਕੌਰ ਢਿੱਲੋਂ  ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਬੀਤੇ ਦਿਨ ਧਾਰਮਿਕ ਰਸਮਾਂ ਤਹਿਤ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ…

Read More

ਗੀਤਕਾਰ ਜਸਵੀਰ ਗੁਣਾਚੌਰੀਆ ਵੱਲੋਂ ਲਿਖੀ ਫਿਲਮ “ਵੱਡਾ ਘਰ” 13 ਦਸੰਬਰ ਨੂੰ ਹੋਵੇਗੀ ਰਿਲੀਜ਼

ਸਰੀ (ਮਹੇਸ਼ਇੰਦਰ ਸਿੰਘ ਮਾਂਗਟ )- ਪੰਜਾਬੀ ਦੇ ਉਘੇ ਗੀਤਕਾਰ ਜਸਵੀਰ ਗੁਣਾਚੌਰੀਆ ਹੁਣ ਫਿਲਮ ਲੇਖਕ ਤੇ ਫਿਲਮਸਾਜ਼ ਬਣ ਚੁੱਕਾ ਹੈ। ਜਿਸ ਵੱਲੋਂ ਲਿਖੀ ਫਿਲਮ “ਵੱਡਾ ਘਰ” 13 ਦਸੰਬਰ ਨੂੰ ਸੰਸਾਰ ਪੱਧਰ ਤੇ ਰਿਲੀਜ਼ ਹੋਣ ਜਾ ਰਹੀ ਹੈ। ਬੀਤੇ ਦਿਨ ਪੰਜਾਬ ਬੈਂਕੁਇਟ ਹਾਲ ਸਰੀ ਵਿਖੇ  ਇੱਕ ਭਰਵੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੈਂ ਇਸ…

Read More

ਜ਼ੀਰਾ ਫੈਮਲੀ ਐਸੋਸੀਏਸ਼ਨ ਵਲੋਂ ਗੁਰਦਵਾਰਾ ਸਿੰਘ ਸਭਾ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ 7 ਦਸੰਬਰ ਨੂੰ

ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਆਫ ਬੀ.ਸੀ ਦਾ ਗਠਨ- ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )- ਪਿਛਲੇ ਦਿਨੀ ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਆਫ ਬੀ.ਸੀ  ਦਾ ਗਠਨ  ਕੀਤਾ ਗਿਆ, ਜਿਸ ਵਿੱਚ ਐਸੋਸੀਏਸ਼ਨ ਦੀ ਅਧਿਕਾਰਤ ਕਮੇਟੀ ਵਜੋਂ ਹੇਠ ਲਿਖੇ ਵਿਅਕਤੀਆਂ ਨੂੰ ਚੁਣਿਆ ਗਿਆ, ਜਿਨ੍ਹਾਂ ਵਿੱਚ  ਬਖਸ਼ੀਸ਼ ਸਿੰਘ ਸਿੱਧੂ, ਜ਼ੀਰਾ (ਚੇਅਰਮੈਨ) (604)-314-0000, ਗੁਰਜੰਟ ਸਿੰਘ ਸੰਧੂ, ਸੁੱਖੇਵਾਲਾ (ਪ੍ਰਧਾਨ) (604)-445-3000, ਜਗਦੇਵ ਸਿੰਘ…

Read More

ਕਲਮਾਂ ਦਾ ਕਾਫ਼ਲਾ ਵੱਲੋਂ ਲੇਖਕ ਮੇਜਰ ਮਾਂਗਟ ਨਾਲ਼ ਵਿਸ਼ੇਸ਼ ਮਿਲਣੀ

ਬਰੈਂਪਟਨ:- (ਰਛਪਾਲ ਕੌਰ ਗਿੱਲ) ਨਵੰਬਰ 30, “ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਹੀਨਾਵਾਰ ਮੀਟਿੰਗ ਵਿੱਚ ਜਿੱਥੇ ਕਾਫ਼ਲੇ ਦੇ ਫਾਊਂਡਿੰਗ ਮੈਂਬਰ ਤੇ ਲੇਖਕ ਮੇਜਰ ਮਾਂਗਟ ਨਾਲ ਖੁੱਲ੍ਹੀ ਗੱਲਬਾਤ ਕੀਤੀ ਗਈ ਅਤੇ ਉਸਦੀ ਕਿਤਾਬ “ਬਲੈਕ ਆਈਸ” ਰਿਲੀਜ਼ ਕੀਤੀ ਗਈ ਓਥੇ ਮਨਪ੍ਰੀਤ ਸਹੋਤਾ ਵੱਲੋਂ ਥਾਮਸ ਕਿੰਗ ਦੀ ਕਹਾਣੀ Borders ਦਾ ਪੰਜਾਬੀ ਅਨੁਵਾਦ, ‘ਸਰਹੱਦਾਂ’ ਪੇਸ਼ ਕੀਤਾ ਗਿਆ ਅਤੇ ਕੁਝ…

Read More

ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਵਲੋਂ ਪੁਸਤਕ ਰੀਲੀਜ਼ ਸਮਾਰੋਹ 7 ਦਸੰਬਰ ਨੂੰ

ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ‘ਉਦਾਸੀ ਜਾਗਦੀ ਹੈ’ (ਸ਼ਾਇਰ ਮਹਿਮਾ ਸਿੰਘ ਤੂਰ) ਅਤੇ ‘ਤੂੰ ਤੇ ਪਿਕਾਸੋ’ (ਸ਼ਾਇਰ ਹਰੀ ਸਿੰਘ ਤਾਤਲਾ) ਹੈਰੀਟੇਜ ਗੁਰਦੁਆਰਾ ਸਾਹਿਬ, ਐਬਸਫੋਰਡ ਵਿਖੇ 7 ਦਸੰਬਰ, ਸ਼ਨੀਵਾਰ ਨੂੰ ਪੁਸਤਕ ਰਿਲੀਜ਼ ਸਮਾਰੋਹ ਐਬਸਫੋਰਡ : ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ, ਬੀਸੀ, ਕੈਨੇਡਾ ਵੱਲੋਂ 7 ਦਸੰਬਰ ਦਿਨ ਸ਼ਨੀਵਾਰ ਨੂੰ ਦੋ ਪੁਸਤਕਾਂ ‘ਉਦਾਸੀ ਜਾਗਦੀ ਹੈ’ ਅਤੇ ‘ਤੂੰ ਤੇ ਪਿਕਾਸੋ’ ਰਿਲੀਜ਼…

Read More

ਡਾ. ਦਲਵੀਰ ਸਿੰਘ ਪੰਨੂ ਲਿਖਤ ‘ਗੁਰਮੁਖੀ ਅਦਬ ਦਾ ਖਜਾਨਾ’ ਰੀਲੀਜ

ਹੇਵਰਡ: ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਕੈਲੀਫੋਰਨੀਆ ਦੇ ਵਾਰਸ਼ਿਕ ਸਮਾਗਮ ਸਮੇਂ ਨਵੰਬਰ 16/2024 ਨੂੰ ਡਾ. ਦਲਵੀਰ ਸਿੰਘ ਪੰਨੂ ਦੀ ਵਡ ਆਕਾਰੀ ਟੇਬਲ ਬੁੱਕ ‘ਗੁਰਮੁਖੀ ਅਦਬ ਦਾ ਖਜਾਨਾ’ ਡਾ. ਵਰਿਆਮ ਸਿੰਘ ਸੰਧੂ ਵੱਲੋਂ ਰੀਲੀਜ਼ ਕੀਤੀ ਗਈ। ਉਨ੍ਹਾਂ ਨਾਲ ਹੋਰ ਪਤਵੰਤੇ ਸੱਜਣ ਕੁਲਵਿੰਦਰ ਪਲਾਹੀ, ਸੁਰਿੰਦਰ ਸੁੰਨੜ, ਜਗਜੀਤ ਸੰਧੂ, ਡਾ. ਢਿੱਲੋਂ, ਸੁਰਿੰਦਰ ਸੀਰਤ, ਚਰਨਜੀਤ ਪੰਨੂ, ਲਖਵਿੰਦਰ ਜੌਹਲ ਅਤੇ ਅਮਰੀਕ…

Read More