Apr 23, 2026

ਬਰਨਬੀ ( ਦੇ ਪ੍ਰ ਬਿ)- –ਬੀਤੇ ਦਿਨੀਂ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਸ ਹਰਪਾਲ ਸਿੰਘ ਜੱਲਾ ਦਾ  ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ ਵਿਖੇ  ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਗਿਆਨੀ ਹਰਬਿਲਾਸ ਸਿੰਘ, ਜਰਨਲ ਸੈਕਟਰੀ ਅਮਰਜੀਤ ਸਿੰਘ ਲੀਹਲ, ਸਹਾਇਕ ਸੈਕਟਰੀ ਰੋਮੀ ਸਰੋਵਾ, ਸਮਾਜ ਸੇਵੀ ਤੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਗੁਰਮੇਲ ਸਿੰਘ ਰੌਲੀਆ, ਸੋਢੀ ਦਦਰਾਲ, ਸਾਈਂ ਮਧੂ ਅਤੇ ਕਈ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਸ਼ਖਸੀਅਤਾਂ ਨੇ ਭਾਈ ਹਰਪਾਲ ਸਿੰਘ ਜੱਲਾ ਦੇ ਗੁਰਦੁਆਰਾ ਪ੍ਰਬੰਧਨ ਅਤੇ ਕੌਮ ਲਈ ਕੀਤੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਭਾਈ ਜੱਲਾ ਨੇ ਗੁਰੂ ਰਵਿਦਾਸ ਸਭਾ ਵਲੋਂ ਉਹਨਾਂ ਦੇ ਵਿਸ਼ੇਸ਼ ਸਨਮਾਨ ਲਈ ਧੰਨਵਾਦ ਕੀਤਾ।