Oct 3, 2026

ਸਰੀ , (ਸੁਰਿੰਦਰ ਸਿੰਘ ਜੱਬਲ) -ਦੂਰਦਰਸ਼ਨ ਐਨਕਲੇਵ ਫੇਜ਼ ਵੰਨ ਜਲੰਧਰ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਸ. ਭੁਪਿੰਦਰ ਸਿੰਘ ਭੋਗਲ ਪਿਛਲੇ ਦਿਨੀ ਪਹਿਲੀ ਵਾਰ ਕੈਨੇਡਾ ਆਏ। ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਗੁਰੂ ਦਰਬਾਰ ਵਿਚ ਨਤਮਸਤਕ ਹੋਣ ਸਮੇਂ 5 ਅਪ੍ਰੈਲ, ਐਤਵਾਰ ਦੇ ਦੀਵਾਨ ਵਿਚ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਭੋਗਲ ਸਾਹਿਬ ਪਿਛਲੇ 20-22 ਸਾਲਾਂ ਤੋਂ ਉਥੋਂ ਦੀ ਸਿੰਘ ਸਭਾ ਸੁਸਾਇਟੀ ਨਾਲ ਜੁੜੇ ਹੋਏ ਹਨ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੇ ਬੋਰਡ ਰੂਮ ਵਿਚ ਬੈਠ ਕੇ ਇਥੋਂ ਦੀ ਸੁਸਾਇਟੀ ਅਤੇ ਜਲੰਧਰ ਸਥਿਤ ਦੋਹਾਂ ਸੰਸਥਾਵਾਂ ਬਾਰੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ।

error: Content is protected !!