Apr 23, 2026

ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਤੋਂ ਇਲਾਵਾ ਰੱਸਾਕਸ਼ੀ ਦੇ ਵੀ ਰੌਚਿਕ ਮੁਕਾਬਲੇ ਦੇਖਣ ਨੂੰ ਮਿਲਣਗੇ-
ਐਬਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ)- -ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਇਸ ਵਾਰ ਸਲਾਨਾ ਪੰਜਾਬੀ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ 18 ਜੁਲਾਈ 2026 ਦਿਨ ਸ਼ਨੀਵਾਰ ਨੂੰ  ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਰਣਜੋਧ ਸਿੰਘ ਸਿੱਧੂ ਜੋਧਾ ਚੱਕਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਮੇਲੇ ਵਿਚ ਉਘੇ ਗਾਇਕ ਆਪਣੇ ਫਨ ਦਾ ਮਜ਼ਾਹਰਾ ਕਰਦਿਆਂ ਦਰਸ਼ਕਾਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਦੁਪਹਿਰ 1 ਵਜੇ ਤੋਂ ਰਾਤ ਸ਼ਾਮ 9 ਵਜੇ ਤੱਕ ਹੋਣ ਵਾਲੇ ਇਸ ਮੇਲੇ ਲਈ ਕੋਈ ਟਿਕਟ ਨਹੀ ਹੈ। ਮੇਲੇ ਦੌਰਾਨ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।  ਵਧੇਰੇ ਜਾਣਕਾਰੀ ਲਈ ਜੋਧਾ ਚੱਕਰ ਨਾਲ ਫੋਨ ਨੰਬਰ 604-825-8315, ਹਰਵਿੰਦਰ ਤੂਰ 604-825-3839, ਸੁੱਖਾ ਸ਼ੇਰਪੁਰ 778 779 0300,  ਨਿਰਵੈਰ ਪੱਡਾ 604-807-8399, ਪਰਮਿੰਦਰ ਸਿੰਘ ਤੱਤਲਾ (ਬਿੱਟੂ) 604 825 9746, ਬਲਜਿੰਦਰ ਬਰਾੜ 604-825-0034, ਜਸਕਰਨ ਧਾਲੀਵਾਲ 604-825-3687 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *