“ਤੁਸੀ ਚਿੱਠੀਆ ਪਾਉਣੀਆ ਭੁੱਲਗੇ ਜਦੋ ਦਾ ਟੈਲੀਫੋਨ ਲੱਗਿਆ।”
ਪੰਜਾਬੀ ਸੰਗੀਤ ਵਿੱਚ ਹਰ ਸਮੇ ਦੇ ਹਾਲਾਤ ਨੂੰ ਬਿਆਨ ਕੀਤਾ ਜਾਦਾ ਹੈ । ਪਹਿਲਾ ਸੁੱਖ ਸਾਂਦ ਅਤੇ ਵਧਾਈਆ ਭੇਜਣ ਲਈ ਲੋਕ ਇਕ ਦੂਜੇ ਨੂੰ ਚਿੱਠੀਆ ਭੇਜਦੇ ਸਨ ਪਰ ਹੌਲੀ ਹੌਲੀ ਸਮੇ ਨੇ ਦਿਸ਼ਾ ਬਦਲੀ ਅਤੇ 21ਵੀ ਸਦੀ ਦੇ ਸ਼ੁਰੂ ਵਿੱਚ ਲੈਂਡਲਾਈਨ ਟੈਲੀਫੋਨ ਦਾ ਜਮਾਨਾ ਆ ਗਿਆ ਅਤੇ ਲੋਕ ਚਿੱਠੀ-ਪੱਤਰ ਤੋ ਲੈਂਡਲਾਈਨ ਟੈਲੀਫੋਨ ਤੇ ਆ ਗਈ ।
ਉਸੇ ਸਮੇ ਦੀ ਹਾਲਤ ਅਨੁਸਾਰ ਰਾਜ ਗਾਇਕ ਹੰਸ ਰਾਜ ਹੰਸ ਨੇ ਗੀਤ ਗਾਇਆ ਸੀ ,” ਤੁਸੀ ਚਿੱਠੀਆ ਪਾਉਣੀਆ ਭੁੱਲਗੇ ਜਦੋ ਦਾ ਟੈਲੀਫੋਨ ਲੱਗਿਆ।”
ਪਰ ਮੌਜੂਦਾ ਸਮੇ ਵਟਸਐਪ ਈਮੇਲ ਅਤੇ ਮੋਬਾਈਲ ਨੇ ਬਿਲਕੁਲ ਹੀ ਪਾਸਾ ਬਦਲਕੇ ਰੱਖ ਦਿੱਤਾ ਹੈ ।
ਪਰ ਭਵਿੱਖ ਦੀ ਤਰੱਕੀ ਲਈ ਆਪਣੇ ਪਿਛੋਕੜ ਨੂੰ ਭੁੱਲਣਾ ਨਹੀ ਚਾਹੀਦਾ।
ਇਸ ਕਰਕੇ ਵੱਖ-ਵੱਖ ਸ੍ਰੋਤਾਂ ਤੋ ਡਾਕ ਬਾਰੇ ਮਿਲੀ ਜਾਣਕਾਰੀ ਸਾਝੀ ਕਰਦੇ ਹਾ।
*ਭਾਰਤ ਵਿੱਚ ਡਾਕ ਦਾ ਇਤਿਹਾਸ* :-
ਭਾਰਤ ਵਿੱਚ ਡਾਕ ਵਿਭਾਗ ਦਾ ਇਤਿਹਾਸ ਬਹੁਤ ਮਾਣਮੱਤਾ ਹੈ । ਪੰਜਾਬ ਸਮੇਤ ਪੂਰੇ ਭਾਰਤ ਵਿੱਚ ਡਾਕ ਸੇਵਾਵਾਂ ਦਾ ਵਿਕਾਸ ਬ੍ਰਿਟਿਸ਼ ਕਾਲ ਵਿੱਚ ਹੋਇਆ। ਇੱਥੇ ਪੋਸਟ ਆਫਿਸ ਦੇ ਇਤਿਹਾਸ ਦੇ ਮੁੱਖ ਪੜਾਅ ਹਨ:
(ੳ) ਪ੍ਰਾਚੀਨ ਅਤੇ ਮੱਧਕਾਲੀ
ਸ਼ੁਰੂ ਵਿੱਚ ਚਿੱਠੀ-ਪੱਤਰ ਲਈ ਹਲਕਾਰੇ (ਮੈਸੇਂਜਰ), ਘੋੜਸਵਾਰ ਅਤੇ ਕਬੂਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨਕਾਲ ਦੌਰਾਨ ਡਾਕ ਚੌਕੀਆਂ ਸਥਾਪਿਤ ਕੀਤੀਆਂ ਸਨ ਤਾਂ ਜੋ ਤੇਜ਼ੀ ਨਾਲ ਸੁਨੇਹੇ ਭੇਜੇ ਜਾ ਸਕਣ।
(ਅ) ਘਿਤਿਤ ਵਾਲ (1766-1854):
1766: ਵਾਰਨ ਹੇਸਟਿੰਗਜ਼ ਨੇ ਭਾਰਤ ਵਿੱਚ ਪਹਿਲੀ ਵਾਰ ਸੰਗਠਿਤ ਡਾਕ ਸੇਵਾ ਸ਼ੁਰੂ ਕੀਤੀ, ਜਿਸਨੂੰ ‘ਕੰਪਨੀ ਮੇਲ’ ਕਿਹਾ ਜਾਂਦਾ ਸੀ।
31 ਮਾਰਚ 1774: ਕਲਕੱਤਾ ਵਿੱਚ ਪਹਿਲਾ ਜਨਰਲ ਪੋਸਟ ਆਫਿਸ ਖੋਲ੍ਹਿਆ ਗਿਆ, ਜਿਸ ਤੋਂ ਬਾਅਦ ਡਾਕ ਸੇਵਾਵਾਂ ਆਮ ਜਨਤਾ ਲਈ ਖੋਲ੍ਹ ਦਿੱਤੀਆਂ ਗਈਆਂ।
1837: ਡਾਕ ਐਕਟ ਪਾਸ ਹੋਣ ਤੋਂ ਬਾਅਦ, ਸਰਕਾਰ ਨੇ ਡਾਕ ਭੇਜਣ ‘ਤੇ ਏਕਾਧਿਕਾਰ ਕਾਇਮ ਕੀਤਾ।1852: ਏਸ਼ੀਆ ਦੀ ਪਹਿਲੀ ਚਿਪਕਣ ਵਾਲੀ ਡਾਕ ਟਿਕਟ ਸਿੰਧ ਵਿੱਚ ਜਾਰੀ ਕੀਤੀ ਗਈ।
(ਸ) ਆਧੁਨਿਕ ਡਾਕ ਪ੍ਰਣਾਲੀ (1854 ਤੋਂ ਬਾਅਦ):
1 ਅਕਤੂਬਰ 1854: ਭਾਰਤ ਵਿੱਚ ਆਧੁਨਿਕ ਡਾਕ ਸੇਵਾ ਦੀ ਸ਼ੁਰੂਆਤ ਹੋਈ, ਜਿਸ ਨਾਲ ਪੂਰੇ ਦੇਸ਼ ਵਿੱਚ ਡਾਕ ਦਰਾਂ ਵਿੱਚ ਸਮਾਨਤਾ ਆਈ।
ਲਾਰਡ ਡਲਹੌਜ਼ੀ ਦੇ ਸਮੇਂ ਪੋਸਟ ਆਫਿਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ। 1854 ਵਿੱਚ 700 ਤੋ ਵੱਧਕੇ 1900 ਵਿੱਚ 13,000 ਡਾਕਘਰ ਹੋ ਗਏ।
(ਹ) ਪੰਜਾਬ ਵਿੱਚ ਡਾਕ ਸੇਵਾਵਾਂ:
ਪੰਜਾਬ ਵਿੱਚ ਬ੍ਰਿਟਿਸ਼ ਰਾਜ ਦੌਰਾਨ (1849 ਤੋਂ ਬਾਅਦ) ਰੇਲਵੇ ਅਤੇ ਸੜਕੀ ਨੈੱਟਵਰਕ ਨਾਲ ਡਾਕ ਸੇਵਾਵਾਂ ਦਾ ਵਿਸਥਾਰ ਹੋਇਆ।
ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਪੁਰਾਣੇ ਪੋਸਟ ਆਫਿਸ ਅੱਜ ਵੀ ਇਤਿਹਾਸਕ ਵਿਰਾਸਤ ਵਜੋਂ ਮੌਜੂਦ ਹਨ।
(ਕ) ਆਜ਼ਾਦੀ ਤੋਂ ਬਾਅਦ:
ਆਜ਼ਾਦੀ ਤੋਂ ਬਾਅਦ, ਪੇਂਡੂ ਖੇਤਰਾਂ ਤੱਕ ਡਾਕ ਸੇਵਾਵਾਂ ਪਹੁੰਚਾਉਣ ‘ਤੇ ਜ਼ੋਰ ਦਿੱਤਾ ਗਿਆ। ਪਿੰਨ ਕੋਡ – ਡਾਕ ਪ੍ਰਣਾਲੀ ਸ਼ੁਰੂ ਕੀਤੀ ਗਈ, ਜਿਸ ਨਾਲ ਡਾਕ ਵੰਡ ਵਿੱਚ ਤੇਜ਼ੀ ਆਈ।
(ਖ) ਅੱਜ ਦਾ ਦੌਰ
ਅੱਜ ਮੋਬਾਇਲ ਅਤੇ ਇੰਟਰਨੈੱਟ ਕਾਰਨ ਆਮ ਲੋਕਾ ਨੇ ਚਿੱਠੀਆ ਤੋਂ ਦੂਰੀ ਬਣਾ ਲਈ ਪਰ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾ ਵਿੱਚ ਰਜਿਸਟਰਡ ਅਤੇ ਸਪੀਡ ਪੋਸਟ ਦਾ ਜਮਾਨਾ ਆ ਗਿਆ । ਮੌਜੂਦਾ ਸਮੇ ਡਾਕ ਵਿਭਾਗ ਬੈਂਕਿੰਗ ਸੇਵਾਵਾਂ ਵੀ ਪ੍ਰਦਾਨ ਕਰ ਰਿਹਾ ਹੈ ।
ਹੁਣ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਰਾਹੀਂ ਡਿਜੀਟਲ ਬੈਂਕਿੰਗ ਸੇਵਾਵਾਂ ਪਿੰਡ-ਪਿੰਡ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਪੋਸਟ ਆਫਿਸ ਨੇ ਕਬੂਤਰਾਂ ਤੋਂ ਲੈ ਕੇ ਡਿਜੀਟਲ ਸੇਵਾਵਾਂ ਤੱਕ ਦਾ ਇੱਕ ਲੰਮਾ ਅਤੇ ਮਾਣਮੱਤਾ ਸਫ਼ਰ ਤੈਅ ਕੀਤਾ ਹੈ।
ਖੋਜ ਲੇਖਕ
ਸੁਰਜੀਤ ਸਿੰਘ ਪਿੰਡ ਬੱਜੋਆਣਾ (ਬਠਿੰਡਾ) ਈਟੀਟੀ ਅਧਿਆਪਕ
ਸਰਕਾਰੀ ਪ੍ਰਇਮਰੀ ਸਕੂਲ ਨੰਦਪੁਰ (ਤਰਨਤਾਰਨ)81465-53256

