Oct 3, 2026

ਜਲੰਧਰ -ਵੱਖ ਵੱਖ ਪੰਜਾਬੀ, ਧਾਰਮਿਕ ਅਤੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਲਗਵਾਉਣ ਵਾਲੇ ਗਾਇਕ ਕੁਲਦੀਪ ਚੁੰਬਰ ਦਾ ਨਵਾਂ ਸਿੰਗਲ ਟ੍ਰੈਕ “ਦਾ ਗਰੇਟੈਸਟ ਇੰਡੀਅਨ ਬਾਬਾ ਸਾਹਿਬ” ਦੇ ਟਾਈਟਲ ਹੇਠ ਹਾਲ ਹੀ ਵਿੱਚ ਲਾਂਚ ਕੀਤਾ ਗਿਆ। ਜਿਸ ਨੂੰ ਸਮਾਜ ਵਲੋਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਵਿਸ਼ਵ ਪ੍ਰਸਿੱਧ ਕੰਪਨੀ ਆਰ ਜੇ ਬੀਟਸ ਨਿਊਯਾਰਕ ਦੇ ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਸੋਸ਼ਲ ਸਾਈਟਾਂ ਤੇ ਇਸ ਟਰੈਕ ਨੂੰ ਲਾਂਚ ਕਰ ਦਿੱਤਾ ਗਿਆ ਹੈ। ਜੋ ਬਾਬਾ ਸਾਹਿਬ ਭਾਰਤ ਰਤਨ ਭਾਰਤ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਦੀ ਇਕ ਝਲਕ ਦਿਖਾਉਂਦਾ ਹੈ। ਇਸ ਮਿਸ਼ਨਰੀ ਟ੍ਰੈਕ ਨੂੰ ਸ੍ਰੀਮਾਨ ਸੋਹਣ ਸਹਿਜਲ ਨੇ ਲਿਖਿਆ ਹੈ ਅਤੇ ਇਸਦਾ ਸੰਗੀਤ ਪਤਰਸ ਚੀਮਾ ਵਲੋਂ ਤਿਆਰ ਕੀਤਾ ਗਿਆ । ਇਸ ਦਾ ਸ਼ਾਨਦਾਰ ਵੀਡੀਓ ਹਦੀਆਬਾਦ ਫਗਵਾੜਾ ਵਿਖੇ ਵੱਖ ਵੱਖ ਰਹਿਬਰਾਂ ਦੇ ਲਗਾਏ ਹੋਏ ਸਟੈਚੂਸ ਨਾਲ ਰਿੰਕਾ ਨਸਰਾਲਾ  ਵੀਡੀਓ ਡਾਇਰੈਕਟਰ ਵਲੋਂ ਕੈਮਰਾਮੈਨ ਸੋਨੂ ਨਸਰਾਲਾ ਦੀ ਟੀਮ ਨੇ ਫ਼ਿਲਮਾਇਆ ਹੈ ਅਤੇ ਇਸ ਦੇ ਐਡੀਟਰ ਏ ਡੀ ਐਡੀਟਜ ਹਨ। ਇਸ ਦਾ ਪੋਸਟਰ ਜੱਸੀ ਆਰਟਸ ਵਲੋਂ ਡਿਜ਼ਾਇਨ ਕੀਤਾ ਗਿਆ । ਗੀਤ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ ਅਤੇ ਇਸ ਦੀਆਂ ਰੀਲਾਂ  ਪਬਲਿਸਿਟੀ ਖੱਟ ਰਹੀਆਂ ਹਨ ।

error: Content is protected !!